2 ਧਿਰਾਂ ਵਿਚਾਲੇ ਪੈਟਰੋਲ ਪੰਪ ‘ਤੇ ਹੋਈ ਖੂਨੀ ਝੜਪ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਵਿਖੇ ਇਕ ਮਾਮਲਾ ਸਾਮਣੇ ਆਇਆ ਹੈ ਜਿੱਥੇ ਰੇਲਵੇ ਸਟੇਸ਼ਨ ਨੇੜੇ ਪੈਟਰੋਲ ਪੰਪ ਤੇ 2 ਧਿਰਾਂ ਵਿਚਾਲੇ ਖੂਨੀ ਝੜਪ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇਕ ਵਿਅਕਤੀ ਨੇ ਪੈਟਰੋਲ ਪੰਪ ਦੇ ਮਲਿਕ ਤੇ ਗੱਡੀ ਚੜਾ ਦਿੱਤੀ। ਜਿਸ ਨੂੰ ਮੌਕੇ ਤੇ ਨਿੱਜੀ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪੈਟਰੋਲ ਪੰਪ ਦੇ ਵਰਕਰ ਨਾਲ ਕੁਝ ਵਿਅਕਤੀਆਂ ਦੀ ਪੁਰਾਣੀ ਰੰਜਿਸ਼ ਸੀ।

ਜਿਸ ਦੇ ਚਲਦੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਸਾਰੀ ਵਾਰਦਾਤ cctv ਵਿੱਚ ਕੈਦ ਹੋ ਗਈ ਹੈ।ਦਸ ਦਈਏ ਹਮਲਾਵਰ ਵਰਕਰ ਤੇ ਹਮਲਾ ਕਰਨ ਤੋਂ ਨਾਕਾਮ ਰਹੇ ਹਨ। ਜਿਸ ਕਰਕੇ ਉਨ੍ਹਾਂ ਨੇ ਵਾਪਿਸ ਆ ਕੇ ਪੈਟਰੋਲ ਪੰਪ ਤੇ ਹਮਲਾ ਕੀਤਾ। ਮੌਕੇ ਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਵਲੋਂ ਬਿਆਨਾਂ ਦੇ ਅਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।