ਗੁੱਜਰਾਂ ਦੀਆਂ 2 ਧਿਰਾਂ ਵਿਚਾਲੇ ਖੂਨੀ ਝੜਪ, ਇਕ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਹਲੀ ਸਾਹਿਬ ਵਿਖੇ ਨਜ਼ਦੀਕੀ ਪਿੰਡ ਬੱਗਾ ਵਿਖੇ ਗੁੱਜਰਾਂ ਦੀਆਂ ਦੋ ਧਿਰਾਂ ਵਿਚਾਰੇ ਜ਼ਬਰਦਸਤ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਰੱਜ ਕੇ ਇੱਟਾਂ-ਪੱਥਰ ਵੀ ਚਲਾਏ ਗਏ। ਡੀ. ਐੱਸ. ਪੀ. ਮਨਮੋਹਨ ਸਿੰਘ ਮਜੀਠਾ ਨੇ ਦੱਸਿਆ ਕਿ ਲੜਾਈ ਦੌਰਾਨ ਲਾਲ ਹੁਸੈਨ ਨਾਮਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਲੜਾਈ ’ਚ ਜ਼ਖ਼ਮੀ ਹੋਏ ਲੋਕਾਂ ਨੂੰ ਗੁਰੂ ਨਾਨਕ ਹਸਪਤਾਲ ਵਿਕੇ ਇਲਾਜ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁੱਜਰਾਂ ਨੇ ਲੜਾਈ ਦੌਰਾਨ ਦੋ ਟਰੈਕਟਰ, ਇਕ ਮਰੂਤੀ ਕਾਰ ਅਤੇ ਕੁੱਲ ਨੂੰ ਅੱਗ ਲਗਾ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।