ਕਰੀਨਾ ਕਪੂਰ, ਅੰਮ੍ਰਿਤਾ ਅਰੋੜਾ ਕੋਵਿਡ ਪਾਜ਼ੇਟਿਵ; BMC ਸਰਗਰਮ, ਅਦਾਕਾਰਾਂ ਦੇ ਘਰ ਕੀਤੇ ਸੀਲ

by jaskamal

ਨਿਊਜ਼ ਡੈਸਕ (ਜਸਕਮਲ) : ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (BMC) ਨੇ ਇਕ ਬਿਆਨ 'ਚ ਕਿਹਾ, “ਅਦਾਕਾਰਾ ਕਰੀਨਾ ਕਪੂਰ ਖਾਨ ਤੇ ਅੰਮ੍ਰਿਤਾ ਅਰੋੜਾ ਕੋਵਿਡ -19 ਪਾਜ਼ੇਟਿਵ ਆਏ ਹਨ। ਦੋਵਾਂ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕੀਤੀ ਸੀ ਤੇ ਕਈ ਪਾਰਟੀਆਂ 'ਚ ਸ਼ਾਮਲ ਹੋਏ ਸਨ। ਬੀਐੱਮਸੀ ਨੇ ਦੋਵਾਂ ਅਦਾਕਾਰਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣ ਦਾ ਹੁਕਮ ਦਿੱਤਾ ਹੈ।

ਮਹਾਰਾਸ਼ਟਰ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ। ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਦੇ ਕੋਰੋਨਾ ਪਾਜ਼ੇਟਿਲ ਹੋਣ ਤੋਂ ਬਾਅਦ ਹੁਣ BMC ਨੇ ਸੁਰੱਖਿਆ ਲਈ ਉਸ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਕਰਨ ਜੌਹਰ, ਅੰਮ੍ਰਿਤਾ ਅਰੋੜਾ, ਕਰੀਨਾ ਕਪੂਰ ਦੀ ਰਿਹਾਇਸ਼, ਸਦਗੁਰੂ ਸ਼ਰਨ ਤੇ ਸਰਕਾਰ ਹੈਰੀਟੇਜ ਬਿਲਡਿੰਗ ਨੂੰ ਬੀਐੱਮਸੀ ਨੇ ਸੀਲ ਕਰ ਦਿੱਤਾ ਹੈ। ਕਰੀਨਾ ਕਪੂਰ ਖਾਨ ਕੋਵਿਡ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਤੋਂ ਹੀ ਕੁਆਰੰਟਾਈਨ ਹੈ। ਬੀਐੱਮਸੀ ਨੇ ਕਰੀਨਾ ਕਪੂਰ ਦੇ ਘਰ ਦੇ ਬਾਹਰ ਨੋਟਿਸ ਲਾਇਆ ਹੈ।

ਤਾਜ਼ਾ ਰਿਪੋਰਟਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸੋਹੇਲ ਖਾਨ ਦੀ ਪਤਨੀ ਸੀਮਾ ਖਾਨ ਨੂੰ ਸਭ ਤੋਂ ਪਹਿਲਾਂ ਕੋਰੋਨਾ ਹੋਇਆ ਸੀ। ਉਹ ਕਰਨ ਜੌਹਰ ਦੀ ਪਾਰਟੀ ‘ਚ ਗਈ ਸੀ। 8 ਦਸੰਬਰ ਨੂੰ ਕਰਨ ਜੌਹਰ ਦੇ ਘਰ ਇਕ ਗੈੱਟ ਟੂਗੈਦਰ ਸੀ।ਪਾਰਟੀ 'ਚ ਬਹੁਤ ਸਾਰੇ ਲੋਕ ਆਏ ਸਨ। ਸੀਮਾ ਖਾਨ ਨੂੰ ਮਾਮੂਲੀ ਸਿੰਪਟੰਪ ਸਨ। 11 ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਉਸੇ ਦਿਨ ਕਰੀਨਾ ਤੇ ਅੰਮ੍ਰਿਤਾ ਨੇ ਵੀ ਆਪਣਾ ਚੈੱਕਅਪ ਕਰਵਾਇਆ।

ਇਸ ਤੋਂ ਇਲਾਵਾ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਤੇ ਸੋਹੇਲ ਖਾਨ ਦੀ ਪਤਨੀ ਸੀਮਾ ਖਾਨ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸ ਦੇਈਏ ਕਿ ਸੀਮਾ ਖਾਨ ਨੂੰ ਸਭ ਤੋਂ ਪਹਿਲਾਂ ਕੋਰੋਨਾ ਹੋਇਆ ਸੀ ਤੇ ਉਨ੍ਹਾਂ ਤੋਂ ਹੀ ਪਾਰਟੀ ਵਿੱਚ ਕੋਰੋਨਾ ਫੈਲਿਆ ਸੀ। ਇਸ ਦੇ ਨਾਲ ਹੀ ਮਹੀਪ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਉਨ੍ਹਾਂ ਦੇ ਪਤੀ ਸੰਜੇ ਕਪੂਰ ਨੇ ਦਿੱਤੀ ਹੈ। ਸੰਜੇ ਨੇ ਦੱਸਿਆ ਕਿ ਉਸ ਨੇ ਆਪਣਆ ਤੇ ਬੱਚਿਆਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਪਰ ਉਨ੍ਹਾਂ ਦਾ ਟੈਸਟ ਨੈਗੇਟਿਵ ਆਇਆ।ਹਾਲ ਹੀ ‘ਚ ਕਰੀਨਾ ਦੇ ਬੁਲਾਰੇ ਨੇ ਉਨ੍ਹਾਂ ਦੀ ਹੈਲਥ ਅਪਡੇਟ ਦਿੱਤੀ ਹੈ। ਇਹ ਅਪਡੇਟ ਖੁਦ ਕਰੀਨਾ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਦਿੱਤੀ ਹੈ।