ਸਾਬਕਾ ਸਰਪੰਚ ਦੀ ਘਰ ’ਚੋਂ ਮਿਲੀ ਲਾਸ਼, ਫੈਲੀ ਸਨਸਨੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ਿਲ੍ਹਾ ਫਿਰੋਜ਼ਪੁਰ ਦੇ ਅੱਕੂ ਮਸਤੇ ਕੇ ਪਿੰਡ 'ਚ ਰਛਪਾਲ ਸਿੰਘ ਉਰਫ ਪਾਲਾ ਸਾਬਕਾ ਸਰਪੰਚ ਬਸਤੀ ਜੀਵਨ ਸਿੰਘ ਵਾਲਾ ਹਾਲ ਅਬਾਦ ਅੱਕੂ ਮਸਤੇ ਕੇ ਥਾਣਾ ਆਰਫਿ ਕੇ ਦੀ ਘਰ ’ਚੋਂ ਗਲੀ ਸੜੀ ਲਾਸ਼ ਮਿਲੀ ਹੈ। ਮ੍ਰਿਤਕ ਸਰਪੰਚ ਘਰ 'ਚ ਇਕੱਲਾ ਰਹਿੰਦਾ ਸੀ। ਉਸ ਦੀ ਆਪਣੀ ਪਤਨੀ ਨਾਲ ਅਣਬਣ ਹੋਣ ਕਰਕੇ ਉਹ ਆਪਣੇ ਪੇਕੇ ਪਿੰਡ ਬੱਚਿਆਂ ਸਮੇਤ ਰਹਿੰਦੀ ਸੀ। ਉਸਦੀ ਮਾਂ ਆਪਣੇ ਭਰਾ ਕੋਲ ਰਹਿੰਦੀ ਹੈ 'ਤੇ ਛੋਟੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ । ਘਰ ’ਚ ਕੋਈ ਨਾ ਰਹਿਣ ਕਰਕੇ ਲੋਕਾਂ ਦਾ ਜ਼ਿਆਦਾ ਆਉਣ ਜਾਣ ਨਹੀ ਸੀ ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਸ ਦੇ ਘਰੋਂ ਗੁਜਰਦਿਆ ਕੁਝ ਲੋਕਾਂ ਨੂੰ ਬਹੁਤ ਬਦਬੂ ਆਈ। ਉਨ੍ਹਾਂ ਨੇ ਤਰੁੰਤ ਮ੍ਰਿਤਕ ਦੀ ਮਾਂ ਨੂੰ ਸੂਚਿਤ ਕੀਤਾ । ਜਦ ਉਸਦੀ ਮਾਂ ਨੇ ਆ ਕੇ ਵੇਖਿਆ ਤਾਂ ਰਛਪਾਲ ਸਿੰਘ ਦੀ ਗਲੀ ਸੜੀ ਲਾਸ਼ ਘਰ ਦੇ ਕਮਰੇ ’ਚੋ ਮਿਲੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।