ਘਰ ‘ਚੋਂ ਮਿਲੀਆਂ ਬਜ਼ੁਰਗ ਪਤੀ-ਪਤਨੀ ਦੀਆਂ ਲਾਸ਼ਾਂ, ਫੈਲੀ ਸਨਸਨੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਜੀ.ਟੀ.ਬੀ ਨਗਰ ਦੀ ਗਲੀ ਨੰਬਰ 2 'ਚ ਸਥਿਤ ਕਰਤਾਰ ਅਕੈਡਮੀ 'ਚ ਬਜ਼ੁਰਗ ਪਤੀ-ਪਤਨੀ ਦੀਆਂ ਲਾਸ਼ਾਂ ਮਿਲੀਆਂ। ਦੋਹਰੇ ਕਤਲ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਦੋਵੇਂ ਪਤੀ-ਪਤਨੀ ਆਪਣੀ ਨੂੰਹ ਅਤੇ ਬੇਟੇ ਨਾਲ ਰਹਿੰਦੇ ਸਨ। ਦੋਵਾਂ ਦੀ ਉਮਰ 60 ਤੋਂ 70 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਮੌਕੇ 'ਤੇ ਉੱਚ ਪੁਲਿਸ ਅਧਿਕਾਰੀ ਖੁਦਕੁਸ਼ੀ ਜਾਂ ਕਤਲ ਮਾਮਲੇ ਦੀ ਜਾਂਚ ਕਰ ਰਹੇ ਹਨ।