25 ਸਾਲਾ ਲਾਪਤਾ ਮੁੰਡੇ ਦੀ ਲਾਸ਼ ਬੋਰੀ ‘ਚੋਂ ਬਰਾਮਦ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਵਿਖੇ ਪਿਛਲੇ ਚਾਰ-ਪੰਜ ਦਿਨਾਂ ਤੋਂ ਲਾਪਤਾ ਇਕ ਲੜਕੇ ਦੀ ਲਾਸ਼ ਇੰਨੀ ਗਲ ਚੁੱਕੀ ਸੀ ਕਿ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਨੌਜਵਾਨ ਦੀ ਸਵਿਫਟ ਗੱਡੀ 4-5 ਦਿਨ ਪਹਿਲਾਂ ਮੋਗਾ ਦੇ ਲਾਲ ਸਿੰਘ ਰੋਡ ਤੋਂ ਬਰਾਮਦ ਹੋਈ ਸੀ ਪਰ ਲੜਕੇ ਦਾ ਕੋਈ ਪਤਾ ਟਿਕਾਣਾ ਨਹੀਂ ਲੱਭ ਰਿਹਾ ਸੀ ।

ਜਾਣਕਾਰੀ ਅਨੁਸਾਰ ਲਾਲ ਸਿੰਘ ਰੋਡ 'ਤੇ ਸਥਿਤ ਇਕ ਘਰ ਵਿਚ ਇਹ ਲੜਕਾ ਦਾਖ਼ਲ ਹੋਇਆ ਸੀ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਇਆ। ਇਹ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਿਸ ਘਰ 'ਚ ਗਿਆ ਸੀ ਉਸ ਘਰ 'ਚ ਮੌਜੂਦ ਲੋਕਾਂ ਵੱਲੋਂ ਉਸ ਨੂੰ ਕੋਈ ਨਸ਼ੀਲੀ ਵਸਤੂ ਦਾ ਸੇਵਨ ਕਰਵਾਇਆ ਗਿਆ ਸੀ। ਮ੍ਰਿਤਕ ਦੇ ਓਵਰਡੋਜ਼ ਹੋਣ ਤੋਂ ਬਾਅਦ ਘਰ ਵਿਚ ਮੌਜੂਦ ਲੋਕਾਂ ਵੱਲੋਂ ਨੌਜਵਾਨ ਨੂੰ ਸੇਮ ਵਿੱਚ ਸੁੱਟ ਦਿੱਤਾ ਗਿਆ ।

ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦਾ ਕਰੀਬ ਇਕ ਸਾਲ ਪਹਿਲਾਂ ਵਿਆਹ ਹੋਈ ਸੀ।ਪੁਲਿਸ ਨੇ ਮਾਮਲਾ ਅਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।