ਮੂਸੇਵਾਲਾ ਦੇ ਘਰ ਦੁੱਖ ਵੰਡਾਉਣ ਆਉਣਗੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਭਿਨੇਤਾ ਸੰਜੇ ਦੱਤ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਿੰਡ ਮੂਸਾ ਆਉਣਗੇ। ਸਿੱਧ ਮੂਸੇਵਾਲਾ ਨੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੇ ਨਾਮ ‘ਤੇ ਇੱਕ ਗਾਣਾ ਵੀ ਗਾਇਆ ਸੀ। ਜਿਸ ਬੋਲ ਸਨ ” ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ‘ਤੇ’।

ਦੱਸ ਦੇਈਏ ਕਿ ਕਈ ਬਾਲੀਵੁੱਡ ਹਸਤੀਆਂ ਨੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਸਿੱਧੂ ਮੂਸੇਵਾਲਾ ਦੇ ਇਸ ਤਰ੍ਹਾਂ ਬੇਵਕਤੀ ਮੌਤ ਨਾਲ ਪਰਿਵਾਰ ਤਾਂ ਸਦਮੇ ਤੋਂ ਉੱਭਰ ਨਹੀਂ ਸਕਦਾ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆ ‘ਤੇ ਨਹੀਂ ਹਨ।