BSF ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਦਾਖਲ ਹੋਏ ਡਰੋਨ ’ਤੇ ਕੀਤੀ ਫਾਇਰਿੰਗ

by jaskamal

ਨਿਊਜ਼ ਡਿਸਕ (ਰਿੰਪੀ ਸ਼ਰਮਾ) : ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਕਸਬਾ ਬਮਿਆਲ ਦੀ ਟੀਂਢਾ ਚੌਕੀ ’ਤੇ ਤਾਇਨਾਤ ਬੀ. ਐੱਸ. ਐੱਫ. ਦੀ 121 ਬਟਾਲੀਅਨ ਦੇ ਜਵਾਨਾਂ ਨੇ ਰਾਤ ਸਮੇਂ ਭਾਰਤੀ ਸਰਹੱਦ ’ਚ ਦਾਖਲ ਹੋ ਰਹੇ ਡਰੋਨ ’ਤੇ ਫਾਇਰਿੰਗ ਕੀਤੀ। ਡਰੋਨ ਦੇ ਆਉਣ ਤੋਂ ਬਾਅਦ ਥਾਣਾ ਨਰੋਟ ਜੈਮਲ ਸਿੰਘ, ਥਾਣਾ ਤਾਰਾਗੜ੍ਹ, ਥਾਣਾ ਸਦਰ, ਪੁਲਸ ਚੌਕੀ ਬਮਿਆਲ ਅਤੇ ਡੀ. ਐੱਸ. ਪੀ. ਜਗਦੀਸ਼ ਰਾਜ ਦੀ ਅਗਵਾਈ ’ਚ ਕਮਾਂਡੋਜ਼ ਦੀ ਟੀਮ ਨੇ ਬੀ. ਐੱਸ. ਐੱਫ. ਅਤੇ ਫੌਜ ਦੇ ਜਵਾਨਾਂ ਨਾਲ ਇਲਾਕੇ ਸਰਚ ਆਪ੍ਰੇਸ਼ਨ ਚਲਾਇਆ।

ਬੀਐੱਸਐੱਫ ਦੇ ਜਵਾਨਾਂ ਨੇ ਅੰਨ੍ਹੇਵਾਹ 48 ਦੇ ਕਰੀਬ ਰਾਉਂਡ ਫਾਇਰ ਕੀਤੇ। ਬੀਐਸਐੱਫ ਦੇ ਜਵਾਨਾਂ ਨੇ ਇਸ ਡਰੋਨ ਨੂੰ ਥੱਲੇ ਸੁੱਟ ਲਿਆ। ਇਸ ਤੋਂ ਬਾਅਦ ਤਲਾਸ਼ੀ ਅਭਿਆਨ ਦੌਰਾਨ ਬੀਐਸਐੱਫ ਨੇ ਇਕ ਡਰੋਨ ਸਮੇਤ 4 ਕਿਲੋ 400 ਗ੍ਰਾਮ ਬਰਾਮਦ ਕੀਤੀ ਗਈ।