ਰੇਲਾਂ ਦੇ ਮੁੱਦੇ ਨੂੰ ਲੈ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਗ੍ਰਹਿ ਮੰਤਰੀ ਨਾਲ ਗੱਲਬਾਤ

by simranofficial

ਚੰਡੀਗੜ੍ਹ ( ਐਨ. ਆਰ. ਆਈ .ਮੀਡਿਆ ):- ਕਿਸਾਨਾਂ ਨੂੰ ਰੇਲਵੇ ਟਰੈਕ ਖਾਲੀ ਕਰਨ ਦੇ ਲਈ ਕਿਹਾ ਜਾ ਰਿਹਾ ਸੀ, ਕਿਸਾਨਾਂ ਨੇ ਟਰੈਕ ਖਾਲੀ ਕਰ ਦਿੱਤੇ , ਪਰ ਇਸ ਦੇ ਬਾਅਦ ਵੀ ਮਾਲ ਗੱਡੀਆਂ ਪੰਜਾਬ ਚ ਸ਼ੁਰੂ ਨਹੀਂ ਕੀਤੀਆਂ ਗਈਆਂ,ਜਿਸ ਨੂੰ ਲੈ ਕੇ ਕਿਸਾਨਾਂ ਚ ਫਿਰ ਗੁਸਾ ਹੈ ਦੂਜੇ ਪਾਸੇ ਸੂਬੇ ਵਿੱਚ ਮਾਲ ਗੱਡੀਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ , ਕੈਪਟਨ ਨੇ ਦੱਸਿਆ ਕਿ ਉੰਨਾ ਨੇ ਰੇਲ ਸੇਵਾਵਾਂ ਬਹਾਲ ਕਰਨਾ ਯਕੀਨੀ ਬਣਾਉਣ ਲਈ ਅਮਿਤ ਸ਼ਾਹ ਜੀ ਨੂੰ ਆਪਣਾ ਦਖਲ ਦੇਣ ਲਈ ਕਿਹਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਜਲਦੀ ਹੱਲ ਲਈ ਆਸਵੰਦ ਹਨ।

ਜਿਕਰੇਖਾਸ ਹੈ ਕਿ ਪੰਜਾਬ ਅਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼, ਲੱਦਾਖ ਅਤੇ ਜੰਮੂ ਤੇ ਕਸ਼ਮੀਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਸਹੂਲਤ ਲਈ ਰੇਲ ਸੇਵਾਵਾਂ ਨੂੰ ਮੁੜ ਬਹਾਲ ਕਰਨਾ ਜਰੂਰੀ ਹੈ ਇਸ ਵਿੱਚ ਅਮਨ ਤੇ ਕਾਨੂੰਨ ਵਿਵਸਥਾ ਦੀ ਕੋਈ ਚਿੰਤਾ ਨਹੀਂ ਹੈ। ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਸਾਰਿਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ, ਅਜਿਹਾ ਮੁੱਖਮੰਤਰੀ ਦਾ ਪੰਜਾਬ ਦਾ ਕਹਿਣਾ ਹੈ |