ਫ਼ੌਜੀਆਂ ਲਈ ਬਣੀ ਨਵੀਂ ਯੋਜਨਾ ‘ਅਗਨੀਪਥ’ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਸਾਬਕਾ ਫ਼ੌਜੀ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੀ ਜ਼ਮੀਨੀ ਫ਼ੌਜ, ਸਮੁੰਦਰੀ ਫ਼ੌਜ ਅਤੇ ਹਵਾਈ ਫ਼ੌਜ ਵਿਚ ਫ਼ੌਜੀਆਂ ਦੀ ਭਰਤੀ ਸੰਬੰਧੀ ‘ਅਗਨੀਪਥ’ ਯੋਜਨਾ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਕੈਪਟਨ ਅਮਰਿੰਦਰ ਸਮੇਤ ਕਈ ਸਾਬਕਾ ਫ਼ੌਜੀ ਅਧਿਕਾਰੀਆਂ ਨੂੰ ਭਰਤੀ ਯੋਜਨਾ ਪਸੰਦ ਨਹੀਂ ਆਈ ਹੈ।

ਜਿਕਰਯੋਗ ਹੈ ਕਿ ਫੌਜ 'ਚ ਭਰਤੀ ਲਈ ਸਰਕਾਰ ਦੀ ਨਵੀਂ ਯੋਜਨਾ 'ਅਗਨੀਪਥ' ਦਾ ਵਿਰੋਧ ਬਿਹਾਰ 'ਚ ਲਗਾਤਾਰ ਵਿਰੋਧ ਕੀਤਾ ਜਾ ਰਹੀ ਹੈ। ਬਿਹਾਰ 'ਚ ਵੀ ਵਿਦਿਆਰਥੀਆਂ ਦਾ ਹੰਗਾਮਾ ਜਾਰੀ ਰਿਹਾ। ਕਈ ਵਿਦਿਆਰਥੀ ਰੇਲ ਪਟੜੀ 'ਤੇ ਹੀ ਜਾਮ ਲੱਗੇ ਰਹੇ। ਜਹਾਨਾਬਾਦ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ।