Corona ਦੇ ਵਧਦੇ ਮਾਮਲਿਆਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਸਖ਼ਤ, ਲਾਈਆਂ ਨਵੀਂਆਂ ਪਾਬੰਦੀਆਂ

Corona ਦੇ ਵਧਦੇ ਮਾਮਲਿਆਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਸਖ਼ਤ, ਲਾਈਆਂ ਨਵੀਂਆਂ ਪਾਬੰਦੀਆਂ

ਨਿਊਜ਼ ਡੈਸਕ (ਜਸਕਮਲ) : ਵਿਸ਼ਵ ‘ਚ ਕੋਰੋਨਾ ਵਾਇਰਸ ਤੇ ਇਸ ਦੇ ਨਵੇਂ ਵੇਰੀਐਂਟ ਦੇ ਕੇਸਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਓਮੀਕਰੋਨ ਦਾ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਟੀ ਬਿਊਟੀਫੁਲ ‘ਚ ਨਾਈਟ ਕਰਫਿਊ ਦਾ ਫੈਸਲਾ ਲਿਆ ਹੈ।

ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਰਹੇਗਾ। ਇਸ ਦੌਰਾਨ ਆਵਾਜਾਈ ‘ਤੇ ਪਾਬੰਦੀ ਰਹੇਗੀ। ਜ਼ਰੂਰੀ ਵਸਤਾਂ ਨੂੰ ਛੱਡ ਕੇ ਬਾਜ਼ਾਰਾਂ ਨੂੰ ਵੀ ਬੰਦ ਕਰਨਾ ਹੋਵੇਗਾ। ਰਾਤ ਦੇ ਕਰਫਿਊ ਲਈ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਮ ਬੰਦ ਰਹਿਣਗੇ।

ਹੋਟਲ, ਰੈਸਟੋਰੈਂਟ, ਸਿਨੇਮਾ ਹਾਲ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ।

ਜਦਕਿ ਬਾਜ਼ਾਰ ਸ਼ਾਮ 5 ਵਜੇ ਤਕ ਹੀ ਲੱਗ ਸਕਣਗੇ।

ਰਾਤ ਦੇ ਕਰਫਿਊ ਦੇ ਨਾਲ-ਨਾਲ ਪ੍ਰਸ਼ਾਸਨ ਨੇ ਸਕੂਲਾਂ ਸਮੇਤ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਵੀ ਦਿੱਤੇ ਹਨ।

ਚੰਡੀਗੜ੍ਹ ਦੇ ਸਾਰੇ ਭੀੜ-ਭੜੱਕੇ ਵਾਲੇ ਬਾਜ਼ਾਰ, ਸ਼ਾਸਤਰੀ ਮਾਰਕੀਟ ਸੈਕਟਰ 22, ਪਾਲਿਕਾ ਬਾਜ਼ਾਰ ਸੈਕਟਰ 19, ਪਟੇਲ ਮਾਰਕੀਟ ਸੈਕਟਰ 15, ਸੈਕਟਰ 22 ਮੋਬਾਈਲ ਮਾਰਕੀਟ ਸ਼ਾਮ 5 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ।

ਸਾਰੇ ਸਰਕਾਰੀ ਦਫ਼ਤਰ ਅਤੇ ਨਿੱਜੀ ਦਫ਼ਤਰ 50% ਸਮਰੱਥਾ ਨਾਲ ਖੁੱਲ੍ਹਣਗੇ।

ਬੀਤੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਨੇ ਬਰਡ ਸੈਂਚੂਰੀ ਤੇ ਰੌਕ ਗਾਰਡਨ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ, ਸੁਖਨਾ ਝੀਲ ‘ਤੇ ਐਤਵਾਰ ਨੂੰ ਇਕੱਠੀ ਹੋਈ ਭੀੜ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ‘ਤੇ ਬੋਟਿੰਗ, ਮਨੋਰੰਜਨ ਪਾਰਕ ਸਮੇਤ ਸਾਰੀਆਂ ਗਤੀਵਿਧੀਆਂ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀਆਂ ਹਨ।

ਐਤਵਾਰ ਨੂੰ ਝੀਲ ਪੂਰੀ ਤਰ੍ਹਾਂ ਬੰਦ ਰਹੇਗੀ। ਇਸ ਦੇ ਨਾਲ ਹੀ, ਝੀਲ ਸਿਰਫ ਸੋਮਵਾਰ ਤੋਂ ਸ਼ਨੀਵਾਰ ਤਕ ਸੈਰ ਲਈ ਖੁੱਲ੍ਹੀ ਰਹੇਗੀ। ਹਾਲਾਂਕਿ, ਸੋਮਵਾਰ ਤੋਂ ਸ਼ਨੀਵਾਰ ਸਵੇਰੇ 5 ਵਜੇ ਤੋਂ ਰਾਤ 9 ਵਜੇ ਤਕ ਤੇ ਸ਼ਾਮ 6 ਤੋਂ 8 ਵਜੇ ਤਕ ਲੋਕ ਸੁਖਨਾ ਝੀਲ ‘ਤੇ ਸਵੇਰ ਤੇ ਸ਼ਾਮ ਦੀ ਸੈਰ ਲਈ ਜਾ ਸਕਦੇ ਹਨ।