ਇਕ ਜੁਲਾਈ ਤੋਂ ਚਾਰ ਧਾਮ ਯਾਤਰਾ ਸ਼ੁਰੂ ਹੋਣ ਦੀ ਸੰਬਾਵਣਾ

by vikramsehajpal

ਦੇਹਰਾਦੂਨ (ਦੇਵ ਇੰਦਰਜੀਤ) : ਸ਼ਾਸਕੀ ਬੁਲਾਰੇ ਸੁਬੋਧ ਉਨੀਯਾਲ ਨੇ ਦੱਸਿਆ ਕਿ ਸਾਰੇ ਧਾਮਾਂ ਵਿਚ ਸੁਰੱਖਿਆ ਅਤੇ ਹੋਰ ਇੰਤਜ਼ਾਮਾਂ ’ਤੇ ਨਿਗਰਾਨੀ ਲਈ ਇਕ-ਇਕ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਇਹ ਵੀ ਫ਼ੈਸਲਾ ਲਿਆ ਗਿਆ ਕਿ ਯਾਤਰਾ ਵਿਚ ਸੀਮਤ ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਲਈ ਬੋਰਡ ਨੂੰ ਐੱਸ. ਪੀ. ਓ. ਜਾਰੀ ਕਰਨ ਨੂੰ ਅਧਿਕਾਰਤ ਕੀਤਾ ਗਿਆ ਹੈ। ਯਾਤਰਾ ’ਤੇ ਜਾਣ ਵਾਲੇ ਸਾਰੇ ਯਾਤਰੀਆਂ ਲਈ ਆਰ. ਟੀ. ਪੀ. ਸੀ. ਆਰ. ਜਾਂ ਐਂਟੀਜਨ ਟੈਸਟ ਜ਼ਰੂਰੀ ਹੋਵੇਗਾ। ਇਹ ਵਿਵਸਥਾ ਸਫ਼ਲ ਹੋਣ ’ਤੇ 11 ਜੁਲਾਈ ਤੋਂ ਦੇਸ਼-ਪ੍ਰਦੇਸ਼ ਸ਼ਰਧਾਲੂਆਂ ਲਈ ਯਾਤਰਾ ਖੋਲ੍ਹਣ ਦੀ ਉਮੀਦ ਹੈ।

ਉੱਤਰਕਾਸ਼ੀ ਜਨਪਦ ਦੇ ਵਾਸੀ ਯਮੁਨੋਤਰੀ ਅਤੇ ਗੰਗੋਤਰੀ, ਚਮੋਲੀ ਜ਼ਿਲੇ ਦੇ ਵਾਸੀ ਬਦਰੀਨਾਥ ਅਤੇ ਰੁਦਰਪ੍ਰਯਾਗ ਜ਼ਿਲੇ ਦੇ ਵਾਸੀ ਕੇਦਾਰਨਾਥ ਧਾਮ ਦੇ ਦਰਸ਼ਨ ਇਕ ਜੁਲਾਈ ਤੋਂ ਕਰ ਸਕਣਗੇ। ਦੇਵ ਸਥਾਨਮ ਬੋਰਡ ਦੇ ਇਸ ਮਤੇ ਨੂੰ ਸੂਬਾ ਮੰਤਰੀ ਮੰਡਲ ਦੀ ਮਨਜ਼ੂਰੀ ਮਿਲ ਗਈ ਹੈ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ ਵਿਚ ਚਾਰਧਾਮ ਯਾਤਰਾ ’ਤੇ ਵਿਚਾਰ ਹੋਇਆ। ਨੈਨੀਤਾਲ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਚਾਰਧਾਮ ਯਾਤਰਾ ਨੂੰ ਲੈ ਕੇ ਸੁਰੱਖਿਆ ਅਤੇ ਵਿਵਸਥਾ ਸੰਬੰਧੀ ਪਹਿਲੂਆਂ ’ਤੇ ਵਿਚਾਰ ਕਰਨ ਤੋਂ ਬਾਅਦ ਇਕ ਜੁਲਾਈ ਤੋਂ ਸੰਬੰਧਤ ਜ਼ਿਲੇ ਦੇ ਵਾਸੀਆਂ ਲਈ ਚਾਰਧਾਮ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਗਈ।