
ਇਥੇ ਵਰਕ ਪਰਮਿਟ ’ਤੇ ਦੁਬਈ ਜਾਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਅਜੈਬ ਸਿੰਘ ਵਾਸੀ ਸੁਰਜੀਤ ਨਗਰ ਨਕੋਦਰ ਰੋਡ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਵਰਕਰ ਪਰਮਿਟ ’ਤੇ ਦੁਬਈ ਜਾਣਾ ਚਾਹੁੰਦਾ ਸੀ ਜਿਸ ਸਬੰਧੀ ਉਨ੍ਹਾਂ ਦਾ ਸੰਪਰਕ ਉਕਤ ਵਿਅਕਤੀਆਂ ਨਾਲ ਹੋਇਆ ਤੇ ਉਨ੍ਹਾਂ 2 ਲੱਖ ਰੁਪਏ ’ਚ ਗੱਲਬਾਤ ਤੈਅ ਕਰ ਲਈ ਜਿਸ ’ਤੇ ਉਨ੍ਹਾਂ ਦੋ ਲੱਖ ਰੁਪਏ ਲੈ ਲਏ ਤੇ ਉਸ ਨੂੰ ਨਾ ਹੀ ਬਾਹਰ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ਸਬੰਧ ’ਚ ਪੁਲੀਸ ਨੇ ਸਿਮਰਨਜੀਤ ਸਿੰਘ ਉਰਫ਼ ਸਿਮਰਨਪ੍ਰੀਤ ਸਿੰਘ ਵਾਸੀ ਚੰਡੀਗੜ੍ਹ ਤੇ ਸਰੈਆ ਅਨੰਦ ਵਾਸੀ ਮੈੜੇ ਗੁਰਦੁਆਰਾ ਸਾਹਿਬ ਮਾਨਨਾ ਬਲੰਗ ਐੱਸ.ਏ.ਐੱਸ ਨਗਰ ਖਿਲਾਫ਼ ਕੇਸ ਦਰਜ ਕੀਤਾ ਹੈ।