ਛੱਤੀਸਗੜ੍ਹ: ਨੌਪਾੜਾ ‘ਚ CRPF ਦੀ ROP ਪਾਰਟੀ ‘ਤੇ ਨਕਸਲੀ ਹਮਲਾ, 3 ਜਵਾਨ ਸ਼ਹੀਦ

by jaskamal

ਨਿਊਜ਼ ਡੈਸਕ : ਛੱਤੀਸਗੜ੍ਹ-ਓਡਿਸ਼ਾ ਬਾਰਡਰ 'ਤੇ ਨੌਪਾੜਾ 'ਚ CRPF ਦੀ ROP ਪਾਰਟੀ 'ਤੇ ਨਕਸਲੀ ਹਮਲਾ ਹੋਇਆ। ਇਸ ਹਮਲੇ 'ਚ CRPF ਦੇ 3 ਜਵਾਨ ਸ਼ਹੀਦ ਹੋ ਗਏ ਹਨ, ਜਦੋਂ ਕਿ ਕਈ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ CRPF ਦੇ ਜਵਾਨ ਓਡਿਸ਼ਾ ਬਾਰਡਰ ਦੇ ਨੌਪਾੜਾ 'ਚ ਸੜਕ ਬਣਾਉਣ ਦਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੁਰੱਖਿਆ ਦੇਣ ਲਈ ਗਏ ਸਨ ਤਾਂ ਉਥੇ ਨਕਸਲੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ, ''ਨਕਸਲੀਆਂ ਨੇ ਸੀ.ਆਰ.ਪੀ.ਐੱਫ. ਦੀ ਰੋਡ ਓਪਨਿੰਗ ਪਾਰਟੀ 'ਤੇ ਹਮਲਾ ਕੀਤਾ।"