Srilanka ਨੂੰ ਐਮਰਜੈਂਸੀ ਮਾਨਵਤਾਵਾਦੀ ਸਹਾਇਤਾ ਦੇਣ ਲਈ ਤਿਆਰ ਚੀਨ

by jaskamal

ਨਿਊਜ਼ ਡੈਸਕ : ਚੀਨ ਨੇ ਸੰਕਟ ਪ੍ਰਭਾਵਿਤ ਸ਼੍ਰੀਲੰਕਾ ਦੁਆਰਾ ਮੰਗੀ ਗਈ ਮਦਦ ਦੇ ਜਵਾਬ 'ਚ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਹੁਣ ਕਿਹਾ ਹੈ ਕਿ ਉਹ ਕੋਲੰਬੋ ਨੂੰ "ਐਮਰਜੈਂਸੀ ਮਾਨਵਤਾਵਾਦੀ ਸਹਾਇਤਾ" ਪ੍ਰਦਾਨ ਕਰੇਗਾ। ਹਾਲਾਂਕਿ ਚੀਨ ਨੇ ਸ਼੍ਰੀਲੰਕਾ ਨੂੰ ਕਰਜ਼ੇ ਦੇਣ ਦੇ ਬੇਨਤੀ 'ਤੇ ਚੁੱਪੀ ਧਾਰੀ ਹੋਈ ਹੈ। ਚੀਨੀ ਨਿਵੇਸ਼ ਅਤੇ ਚੀਨ ਤੋਂ ਭਾਰੀ ਕਰਜ਼ਿਆਂ ਦੇ ਆਧਾਰ 'ਤੇ ਸ਼੍ਰੀਲੰਕਾ 'ਤੇ ਕਰਜ਼ੇ ਦੀ ਕੂਟਨੀਤੀ ਦੇ ਦੋਸ਼ ਲਗਾਏ ਜਾ ਰਹੇ ਹਨ।

ਚਾਈਨਾ ਇੰਟਰਨੈਸ਼ਨਲ ਡਿਵੈਲਪਮੈਂਟ ਕੋਆਪਰੇਸ਼ਨ ਏਜੰਸੀ ਦੇ ਬੁਲਾਰੇ ਜ਼ੂ ਵੇਈ ਨੇ ਕਿਹਾ ਕਿ ਚੀਨੀ ਸਰਕਾਰ ਨੇ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਸ਼੍ਰੀਲੰਕਾ ਨੂੰ ਐਮਰਜੈਂਸੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਬੁੱਧਵਾਰ ਨੂੰ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਵੀ ਮੀਡੀਆ ਨੂੰ ਦੱਸਿਆ ਕਿ ਚੀਨ ਨੇ ਸ਼੍ਰੀਲੰਕਾ ਨੂੰ ਐਮਰਜੈਂਸੀ ਮਾਨਵਤਾਵਾਦੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚੀਨੀ ਬੁਲਾਰੇ ਜ਼ੂ ਅਤੇ ਵਾਂਗ ਨੇ ਚੀਨ ਦੀ ਮਾਨਵਤਾਵਾਦੀ ਸਹਾਇਤਾ ਬਾਰੇ ਕੋਈ ਵੇਰਵਾ ਨਹੀਂ ਦਿੱਤਾ।