ਚੀਨ ਨੇ ਸ਼ੁਰੂ ਕੀਤੀ ਜੰਗ ਦੀ ਤਿਆਰੀ, ਤਾਇਵਾਨ ਦੇ ਖੇਤਰ ਵਿੱਚ ਭੇਜੇ ਜਹਾਜ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੀਨ ਤੇ ਤਾਇਵਾਨ ਵਿੱਚ ਹਮਲੇ ਤੋਂ ਬਾਅਦ ਹਾਲਤਾਂ ਤਣਾਅਪੂਰਨ ਹੋ ਗਏ ਹਨ। ਪਹਿਲਾ ਦੇਸ਼ਭਰ ਵਿੱਚ ਲੋਕ ਰੂਸ ਤੇ ਯੂਕੇਨ ਦੀ ਜੰਗ ਦੇਖ ਰਹੇ ਸੀ ਇਸ ਵਿਚਾਲੇ ਹੁਣ ਚੀਨ ਨੇ ਤਾਇਵਾਨ ਤੇ 11 ਮਿਜ਼ਾਇਲਾਂ ਦਾਗੀਆਂ ਸੀ। ਜੇਕਰ ਦੋਵਾਂ ਦੇਸ਼ਾ ਵਿੱਚ ਲੜਾਈ ਹੁੰਦੀ ਹੈ ਤਾਂ ਇਸ ਦਾ ਖਮਿਆਜ਼ਾ ਭਾਰਤ ਨੂੰ ਭੁਗਤਣਾ ਪਾ ਸਕਦਾ ਹੈ। ਤਾਇਵਾਨ ਦੇ ਰੱਖਿਆ ਮਨਰਾਲੇ ਨੇ ਦੱਸਿਆ ਕਿ ਚੀਨੀ ਲੜਾਈ ਤਾਇਵਾਨ ਦੀ ਮੱਧ ਰੇਖਾ ਪਾਰ ਕਰ ਗਏ ਹਨ। ਇਸ ਨੂੰ ਮੰਤਰਾਲੇ ਨੇ ਬਹੁਤ ਜ਼ਿਆਦਾ ਭੜਕਾਊ ਕਾਰਵਾਈ ਕਰਾਰ ਦਿੱਤਾ ਹੈ। ਦੱਸ ਦਈਏ ਕਿ ਅਮਰੀਕੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਬਾਅਦ ਚੀਨ ਨੇ ਤਾਇਵਾਨ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਫੋਜ ਨੇ ਤਾਇਵਾਨ ਨੂੰ ਘੇਰ ਕਰ ਕਈ ਮਿਜ਼ਾਇਲਾਂ ਵੀ ਦਾਗੀਆਂ ਹਨ।

ਜਾਪਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਕ ਗੰਭੀਰ ਸਮੱਸਿਆ ਹੈ। ਜੋ ਸਾਡੀ ਰਾਸ਼ਟਰੀ ਸੁਰੱਖਿਆ ਤੇ ਸਾਡੇ ਨਾਗਰਿਕਾਂ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋ 5 ਮਿਜ਼ਾਇਲਾਂ ਜਾਪਾਨ ਦੇ ਐਕਸਕਲੁਸਿਵ ਇਕਨਾਮਿਕ ਜ਼ੋਨ ਈਈਜੈਂਡ ਵਿੱਚ ਡਿੱਗਿਆ ਹਨ। ਏਸ਼ੀਆ ਦੌਰੇ ਦੇ ਆਖਰੀ ਦਿਨ ਨੈਨਸੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਨਾਲ ਮੁਲਾਕਾਤ ਕੀਤੀ ਸੀ। ਇਸ ਮੌਕੇ ਤੇ ਜਾਪਾਨ ਦੇ PM ਨੇ ਕਿਹਾ ਕਿ ਦੋਵੇ ਸਹਿਯੋਗੀ ਦੇਸ਼ ਤਾਇਵਾਨ ਜਲਡਮਹੂ ਵਿੱਚ ਸ਼ਾਤੀ ਤੇ ਸਥਿਰਤਾ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤਾਇਵਾਨ ਨੂੰ ਅਲੱਗ ਥਲੱਗ ਕਰਨ ਦੀ ਚੀਨ ਦੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣਗੀ।

ਇਸ ਸਭ ਵਿਚ ਭਾਰਤ ਨੂੰ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ ਭਾਰਤੀ ਅਰੋਮੋਟਿਵ ਇੰਡਸਟਰੀ ਸਭ ਤੋਂ ਵੱਧ ਚੀਨ ਤੋਂ ਇੰਪੋਰਟ ਕਰਦੀ ਹੈ। ਦੱਸ ਦਈਏ ਕਿ ਭਾਰਤ ਵਲੋਂ ਨੇ ਪਿਛਲੇ ਸਾਲ 19 ਕਰੋੜ ਰੁਪਏ ਦੇ ਆਟੋ ਪਾਰਟਸ ਦਰਾਮਦ ਕੀਤੇ ਗਏ ਹਨ। ਇਨ੍ਹਾਂ ਚੋ ਇੰਜਣ,ਡਰਾਈਵ ਟ੍ਰਾਂਸਮਿਸ਼ਨ ਸ਼ਾਮਲ ਹਨ ਤਾਇਵਾਨ ਦੁਨੀਆ ਦਾ ਸਭ ਤੋਂ ਵੱਡਾ ਸੈਮੀ ਕੰਡਕਟਰ ਨਿਰਮਾਤਾ ਦੇਸ਼ ਹੈ । ਤਾਇਵਾਨ ਇੱਕਲੇ ਬਾਜ਼ਾਰ ਵਿੱਚ 63 ਫੀਸਦੀ ਹਿੱਸੇਦਾਰੀ ਰੱਖਦਾ ਹੈ। ਜੇ ਦੋਹਾ ਦੇਸ਼ਾ ਵਸਿਹ ਜੰਗ ਹੁੰਦੀ ਹੈ ਤਾਂ ਹਰ ਮਹੀਨੇ ਕਾਰਾ ਤੇ ਘਟ ਰਿਹਾ ਵੇਟਿੰਗ ਪੀਰੀਅਡ ਇਕ ਵਾਰ ਫਿਰ ਵਧਣ ਲੱਗੇਗਾ। ਜਿਕਰਯੋਗ ਹੈ ਕਿ ਤਾਇਵਾਨ ਦੇ ਏਅਰ ਜ਼ੋਨ ਵਿੱਚ ਪਹਿਲਾ ਵੀ ਚੋਣ ਦੇ 27 ਲੜਾਕੂ ਜਹਾਜ਼ ਦੇਖੇ ਗਏ ਹਨ। ਚੀਨ ਨੇ ਤਾਇਵਾਨ ਨੇੜੇ 11 ਮਿਜ਼ਾਇਲਾਂ ਦਾਗੀਆਂ ਸੀ। ਇਸ ਦੀ ਪੁਸ਼ਟੀ ਵੀ ਤਾਇਵਾਨ ਸਰਕਾਰ ਨੇ ਹੀ ਕੀਤੀ ਹੈ।