ਬ੍ਰਿਟੇਨ ਵਿਚ ਚੀਨ ਦਾ ਵੱਡਾ ਗੈਮ ਪਲਾਨ

by vikramsehajpal

ਲੰਡਨ (ਦੇਵ ਇੰਦਰਜੀਤ)- ਵਿਸ਼ਵਵਿਆਪੀ ਕੋਰੋਨਾ ਮਹਾਂਮਾਰੀ ਨੇ ਬ੍ਰਿਟੇਨ ਵਿਚ ਸਕੂਲ ਪ੍ਰਬੰਧਕਾਂ ਦੀ ਕਮਰ ਤੋੜ ਦਿੱਤੀ ਹੈ। ਸਕੂਲ ਬੰਦ ਹੋਣ ਕਾਰਨ ਪਿਛਲੇ ਇੱਕ ਸਾਲ ਤੋਂ ਸਕੂਲ ਪ੍ਰਬੰਧਕਾਂ ਨੂੰ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਸਕੂਲ ਪ੍ਰਬੰਧਕ ਆਪਣੀਆਂ ਸਕੂਲ ਦੀਆਂ ਇਮਾਰਤਾਂ ਨੂੰ ਜ਼ਮੀਨ ਸਮੇਤ ਵੇਚ ਰਹੇ ਹਨ।

ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ ਚੀਨੀ ਕੰਪਨੀਆਂ ਨੇ ਹੁਣ ਤੱਕ ਯੂਕੇ ਵਿੱਚ 17 ਸਕੂਲ ਖਰੀਦੇ ਹਨ ਅਤੇ ਇਹ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਡੇਲੀ ਦੇ ਅਨੁਸਾਰ, ਇਨ੍ਹਾਂ 17 ਸਕੂਲਾਂ ਵਿਚੋਂ 9 ਦੇ ਮਾਲਕ ਚੀਨੀ ਕਮਊਨਿਸਟ ਪਾਰਟੀ ਦੇ ਸਰਗਰਮ ਮੈਂਬਰ ਹਨ। ਚੀਨੀ ਕੰਪਨੀਆਂ ਨੇ ਰਾਜਕੁਮਾਰੀ ਡਾਇਨਾ ਪ੍ਰੈਪਰੇਟਰੀ ਸਕੂਲ ਵੀ ਖਰੀਦਿਆ ਹੈ। ਬ੍ਰਿਟਿਸ਼ ਸਕੂਲਾਂ ਦੀ ਪ੍ਰਾਪਤੀ ਵਿੱਚ ਲੱਗੀ ਇੱਕ ਚੀਨੀ ਕੰਪਨੀ ਨੇ ਮੰਨਿਆ ਕਿ ਇਸ ਰਣਨੀਤੀ ਉੱਤੇ ਵਿਸ਼ਵ ਭਰ ਵਿੱਚ ਚੀਨ ਦੇ ਪ੍ਰਭਾਵ ਨੂੰ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ।