ਬਿਜਲੀ ਨੂੰ ਲੈ ਕੇ CM ਕੇਜਰੀਵਾਲ ਦਾ ਵੱਡਾ ਐਲਾਨ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੇ ਦੇਸ਼ ਦਾ ਭਵਿੱਖ ਸਾਡੇ ਨੌਜਵਾਨ ਹਨ। ਸਾਡੇ ਨੌਜਵਾਨਾਂ ’ਚ ਬਹੁਤ ਯੋਗਤਾ ਹੈ, ਉਹ ਮਿਹਨਤੀ ਹਨ ਪਰ ਸਾਡੇ ਦੇਸ਼ ਦੀ ਸਿੱਖਿਆ ਵਿਵਸਥਾ, ਸਿਸਟਮ ਅਤੇ ਰਾਜਨੀਤੀ ਇਸ ਤਰ੍ਹਾਂ ਦੀ ਹੈ ਕਿ ਨੌਕਰੀ ਲੱਭਣ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।

ਕੇਜਰੀਵਾਲ ਨੇ ਕਿਹਾ ਕਿ ਹੁਣ ਦਿੱਲੀ ’ਚ ਵੀ ਸਾਰਿਆਂ ਨੂੰ ਮੁਫ਼ਤ ਬਿਜਲੀ ਨਹੀਂ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਜੋ ਵੀ ਸ਼ਖਸ ਬਿਜਲੀ ਸਬਸਿਡੀ ਲੈਣਾ ਚਾਹੁੰਦਾ ਹੈ, ਉਸ ਨੂੰ ਮਿਲੇਗੀ 'ਤੇ ਜੋ ਸ਼ਖਸ ਨਹੀਂ ਲੈਣਾ ਚਾਹੁੰਦਾ ਉਸ ਨੂੰ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਜੋ ਵੀ ਸਮਰੱਥ ਲੋਕ ਸਬਸਿਡੀ ਛੱਡਣਾ ਚਾਹੁੰਦੇ ਹਨ, ਉਹ ਆਗਾਮੀ 1 ਅਕਤੂਬਰ ਤੋਂ ਪੂਰਾ ਬਿੱਲ ਜਮਾਂ ਕਰਵਾ ਸਕਦੇ ਹਨ। ਕੇਜਰੀਵਾਲ ਨੇ ਇਹ ਵੀ ਸਾਫ਼ ਕੀਤਾ ਕਿ ਅਸੀਂ ਇਹ ਆਪਸ਼ਨ ਰੱਖਾਂਗੇ ਕਿ ਬਿਜਲੀ ਦੀ ਸਬਸਿਡੀ ਚਾਹੀਦੀ ਹੈ ਜਾਂ ਨਹੀਂ