ਹੁਣ ਈਮੇਲ ਤੇ ਫੇਸਬੁੱਕ ‘ਤੇ ਵੀ ਕੀਤੀ ਜਾ ਸਕਦੀ ਹੈ ਬਿਜਲੀ ਸਬੰਧੀ ਸ਼ਿਕਾਇਤ

by jaskamal

 ਨਿਊਜ਼ ਡੈਸਕ: ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਗਰਮੀ ਵਧਣ ਨਾਲ ਬਿਜਲੀ ਦੀ ਮੰਗ ਵੱਧ ਰਹੀ ਹੈ। ਚਾਰ ਦਿਨ ਪਹਿਲਾਂ ਜਲੰਧਰ ਸਰਕਲ ਦੀ ਬਿਜਲੀ ਦੀ ਮੰਗ 800 ਮੈਗਾਵਾਟ ਤਕ ਪੁੱਜ ਗਈ ਸੀ। ਹੁਣ ਮੀਂਹ ਪੈਣ ਕਾਰਨ 680 ਮੈਗਾਵਾਟ ਦੇ ਕਰੀਬ ਪੁੱਜ ਗਈ ਹੈ। ਬਿਜਲੀ ਦੀ ਮੰਗ ਵਧਣ ਕਾਰਨ ਫਾਲਟ ਵੱਧ ਰਹੇ ਸਨ। ਪਾਵਰਕਾਮ ਨੂੰ ਖਪਤਕਾਰਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਸ਼ਿਕਾਇਤ ਕੇਂਦਰ 'ਚ ਮੁਲਾਜ਼ਮ ਫੋਨ ਨਹੀਂ ਚੁੱਕ ਰਹੇ ਹਨ। ਮੁਲਾਜ਼ਮ ਵੀ ਸਮੇਂ 'ਤੇ ਨਹੀਂ ਪੁੱਜਦੇ। ਰਾਤ ਦੇ ਸਮੇਂ ਬਿਜਲੀ ਬੰਦ ਹੋ ਜਾਵੇ, ਸ਼ਿਕਾਇਤ ਕੇਂਦਰ ਦਾ ਫੋਨ ਪਹੁੰਚ ਤੋਂ ਬਾਹਰ ਆ ਰਿਹਾ ਹੁੰਦਾ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਾਵਰਕਾਮ ਨੇ ਕਈ ਹੋਰ ਸ਼ਿਕਾਇਤ ਦਰਜ ਕਰਵਾਉਣ ਲਈ ਮੋਬਾਈਲ ਨੰਬਰ ਜਾਰੀ ਕਰ ਦਿੱਤੇ ਹਨ। ਜੇ ਫਿਰ ਵੀ ਕੋਈ ਸ਼ਿਕਾਇਤ ਦਰਜ ਨਾ ਹੋਵੇ ਤਾਂ ਨੋਡਲ ਸ਼ਿਕਾਇਤ ਕੇਂਦਰ 'ਚ ਕਰਵਾ ਸਕਦੇ ਹਨ।

ਪਾਵਰਕਾਮ ਦੇ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਦਵਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਮੁਲਾਜ਼ਮ ਨੂੰ ਆਪਣੀ ਸ਼ਿਫਟ ਦੌਰਾਨ ਹੀ ਫਾਲਟ ਠੀਕ ਕਰਨਾ ਪਵੇਗਾ। ਸ਼ਿਕਾਇਤਾਂ ਦੀ ਪੈਂਡੈਂਸੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖਪਤਕਾਰ ਇਨ੍ਹਾਂ ਨੰਬਰਾਂ 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਖਪਤਕਾਰ ਦੀਆਂ ਕਈ ਸ਼ਿਕਾਇਤਾਂ ਪੁੱਜਣ 'ਤੇ ਕਈ ਹੋਰ ਨੰਬਰ ਜਾਰੀ ਕੀਤੇ ਹਨ ਤਾਂ ਕਿ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।