ਵਿਵਾਦਾਂ ‘ਚ ਘਿਰੇ ਗਾਇਕ ਸਤਵਿੰਦਰ ਬੁੱਗਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਤਵਿੰਦਰ ਬੁੱਗਾ ਦੇ ਵੱਡੇ ਭਰਾ ਦਵਿੰਦਰ ਸਿੰਘ ਭੋਲਾ ਨੇ ਉਨ੍ਹਾਂ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਿਤਾ ਜੀ ਦੀ ਪੁਰਖੀ ਜ਼ਮੀਨ 'ਤੇ ਕਬਜ਼ਾ ਕਰਕੇ ਉਸ ਨੂੰ ਆਪਣੇ ਨਾਮ ਕਰਵਾ ਲਿਆ ਹੈ ।

ਸਤਵਿੰਦਰ ਦੇ ਭਰਾ ਦਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ 2016 'ਚ ਸਾਡੇ ਪਿਤਾ ਜੀ ਦੀ ਸਾਢੇ 4 ਕਿੱਲੇ ਜ਼ਮੀਨ ਆਪਣੇ ਨਾਮ ਕਰਵਾ ਲਈ 'ਤੇ 2011 'ਚ ਸਾਡੇ ਪਿਤਾ ਜੀ ਅਤੇ ਮਾਤਾ ਜੀ ਨੇ ਸਾਡੇ ਤਿੰਨੇ ਭਰਾਵਾਂ ਦੇ ਨਾਮ 'ਤੇ ਵਸੀਅਤ ਕਰਵਾਈ। ਫਿਰ 2016 'ਚ ਸਤਵਿੰਦਰ ਨੇ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ।

ਉਨ੍ਹਾਂ ਕਿਹਾ ਕਿ ਫਿਰ ਵੱਡੇ ਭਰਾ ਨੇ ਕਿਹਾ ਕਿ ਚੱਲੋ ਕੋਈ ਗੱਲ ਨਹੀਂ ਅਸੀਂ ਆਪਣੇ ਪਿਤਾ ਜੀ ਨੂੰ ਕੋਰਟ 'ਚ ਨਹੀਂ ਲਿਜਾਣਾ, ਜੇਕਰ ਜ਼ਮੀਨ ਲੈ ਕੇ ਗਿਆ ਤਾਂ ਕੋਈ ਗੱਲ ਨਹੀਂ ਛੱਡੋ ਪਰੇ। ਇਹ ਸਾਡੀ ਜੱਦੀ ਜ਼ਮੀਨ ਸੀ ਅਸੀਂ ਆਪਣੀ ਦਰਖ਼ਾਸਤ ਵਾਪਸ ਲੈ ਲਈ ਉਸ ਤੋਂ ਬਾਅਦ ਇਹ ਫਿਰ ਨਹੀਂ ਟਲਿਆ।