ਕੋਰੋਨਾ ਕਹਿਰ : ਜਲੰਧਰ ‘ਚ 2 ਮੌਤਾਂ; 1259 ਨਵੇਂ ਕੇਸ ਆਏ ਸਾਹਮਣੇ

by jaskamal

ਨਿਊਜ਼ ਡੈਸਕ (ਜਸਕਮਲ) : ਜਲੰਧੜ ਜ਼ਿਲ੍ਹੇ 'ਚ ਬੁੱਧਵਾਰ ਨੂੰ 1259 ਕੋਵਿਡ ਕੇਸਾਂ ਦੇ ਨਾਲ ਇਕ ਨਵਾਂ ਉਛਾਲ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਜਲੰਧਰ 'ਚ ਕੋਵਿਡ ਦੀ ਗਿਣਤੀ 69,797 ਹੋ ਗਈ ਹੈ। ਜ਼ਿਲ੍ਹੇ 'ਚ ਹੁਣ ਤਕ 64,193 ਵਿਅਕਤੀ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ ਜਦਕਿ ਐਕਟਿਵ ਕੇਸਾਂ ਦੀ ਗਿਣਤੀ 4,093 ਹੋ ਗਈ ਹੈ। ਅੱਜ ਕੋਵਿਡ ਨਾਲ ਦੋ ਮੌਤਾਂ ਵੀ ਹੋਈਆਂ ਹਨ, ਜਿਸ ਨਾਲ ਜਲੰਧਰ 'ਚ ਮਰਨ ਵਾਲਿਆਂ ਦੀ ਗਿਣਤੀ 1,511 ਹੋ ਗਈ ਹੈ।

ਕੋਰੋਨਾ ਲਾਗ ਨਾਲ ਮਰਨ ਵਾਲੇ ਦੋ ਵਿਅਕਤੀਆਂ 'ਚ ਰਵਿੰਦਰ ਸਿੰਘ (60) ਵਾਸੀ ਵੀਪੀਓ ਕਰਾੜੀ, ਜੋ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਸੀ ਤੇ ਸਤਪਾਲ (63) ਵਾਸੀ ਬਸਤੀ ਸ਼ੇਖ, ਜੋ ਕਿ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਅਧੀਨ ਸਨ।

ਮਾਮਲਿਆਂ 'ਚ ਵਾਧੇ ਦੇ ਨਾਲ ਜ਼ਿਲ੍ਹੇ 'ਚ ਘੱਟੋ-ਘੱਟ 6 ਕੰਟੇਨਮੈਂਟ ਜ਼ੋਨ ਐਲਾਨ ਕੀਤੇ ਗਏ ਹਨ। ਨਿਊ ਜਵਾਲਾ ਨਗਰ (ਮਕਸੂਦਾਂ), ਨੈਸ਼ਨਲ ਪਾਰਕ ਨੰਦਨਪੁਰ, ਮਾਡਲ ਟਾਊਨ, ਨਿਊ ਜਵਾਹਰ ਨਗਰ, ਦੀਨਦਿਆਲ ਉਪਾਦਿਆ ਨਗਰ ਤੇ ਕਾਲੀਆ ਕਾਲੋਨੀ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ, ਜਦਕਿ ਐੱਨਆਈਟੀ ਕੈਂਪਸ, ਗ੍ਰੇਟਰ ਕੈਲਾਸ਼, ਰੋਜ਼ ਪਾਰਕ ਬਾਵਾ ਖੇਲ 'ਚ ਮਾਈਕ੍ਰੋ-ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ।