ਪੰਜਾਬ ਦੀ ਧੀ ਨੂੰ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਕੀਤਾ ਗਿਆ ਸਨਮਾਨਿਤ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ ਰਾਸ਼ਟਰਮੰਡਲ ਦੇ ਗਵਰਨਰ-ਜਨਰਲ ਮਾਣਯੋਗ ਡੇਵਿਡ ਹਰਲੇ ਏਸੀ ਡੀ.ਐੱਸ.ਸੀ. ਨੇ ਮਹਾਰਾਣੀ ਦੇ ਜਨਮ ਦਿਨ ਸਨਮਾਨਾਂ 'ਚ 992 ਆਸਟ੍ਰੇਲੀਅਨਾਂ ਨੂੰ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਵਿਦੇਸ਼ੀ ਧਰਤੀ ‘ਤੇ ਔਰਤਾਂ ਦੇ ਹੱਕਾਂ ਅਤੇ ਸਮਾਜ ਭਲਾਈ ਲਈ ਸੰਸਥਾ ਪੰਜਾਬੀ ਵੈੱਲਫੇਅਰ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ ਪ੍ਰਧਾਨ ਵਜੋਂ ਪਿੰਕੀ ਸਿੰਘ ਨੇ ਘਰੇਲੂ ਹਿੰਸਾਂ ਤੋਂ ਪੀੜਤ ਔਰਤਾਂ ਅਤੇ ਹੋਰ ਲੋੜਵੰਦਾਂ ਦੀ ਨਿਰੰਤਰ ਮਦਦ ਕੀਤੀ ਸੀ। ਪਿੰਕੀ ਸਿੰਘ ਨੇ ਦੱਸਿਆ ਕਿ ਮੈਨੂੰ ਕਮਿਊਨਿਟੀ ਵਿੱਚ ਮੇਰੀ ਸੇਵਾ ਲਈ ਆਰਡਰ ਆਫ਼ ਆਸਟ੍ਰੇਲੀਆ ਮੈਡਲ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ।