ASI ਦੀ ਸਰਵਿਸ ਰਾਇਫਲ ਸਾਫ਼ ਕਰਦਿਆਂ ਗੋਲੀ ਲੱਗਣ ਕਾਰਨ ਮੌਤ

by jaskamal

ਨਿਊਜ਼ ਡੈਸਕ: ਇਸ ਕਸਬੇ ਵਿਚਲੇ ਨਾਕਾ ਕਪੂਰਥਲਾ ਚੌਕ ’ਤੇ ਤਇਨਾਤ ਏਐੱਸਆਈ ਬਖ਼ਸ਼ੀਸ਼ ਸਿੰਘ (40) ਦੀ ਸਰਵਿਸ ਰਾਇਫਲ ਸਾਫ਼ ਕਰਦੇ ਗੋਲੀ ਲੱਗਣ ਕਾਰਨ ਮੌਤ ਹੋ ਗਈ। ਡੀਐੱਸਪੀ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਸਵੇਰੇ ਆਪਣੀ ਡਿਊਟੀ ਦੌਰਾਨ ਸਰਵਿਸ ਰਾਇਫਲ ਸਾਫ ਕਰ ਰਿਹਾ ਸੀ।ਅਚਾਨਕ ਗੋਲੀ ਚਲਣ ਕਾਰਨ ਬਖ਼ਸ਼ੀਸ਼ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਕਰਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਤਰਨ ਤਾਰਨ ਭੇਜ ਦਿੱਤਾ ਗਿਆ ਹੈ।