ਟੋਲ ਟੈਕਸ ਨੂੰ ਲੈ ਕੇ ਪਹਿਲਵਾਨ ਗ੍ਰੇਟ ਖਲੀ ਤੇ ਕਰਮਚਾਰੀਆਂ ਵਿਚਾਲੇ ਬਹਿਸ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੋਲ ਟੈਕਸ ਨੂੰ ਲੈ ਕੇ ਪਹਿਲਵਾਨ ਗ੍ਰੇਟ ਖਲੀ ਦਲੀਪ ਸਿੰਘ ਰਾਣਾ ਤੇ ਟੋਲ ਕਰਮਚਾਰੀਆਂ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਟੋਲ ਮੁਲਾਜ਼ਮਾਂ ਨੇ ਦੱਸਿਆ ਕਿ ਟੋਲ ’ਤੇ ਪਰਚੀ ਨਾ ਕੱਟਣ ਬਾਰੇ ਬਹਿਸ ਹੋਈ ਹੈ। WWE ਦੇ ਮਸ਼ਹੂਰ ਪਹਿਲਵਾਨ ਦਲੀਪ ਰਾਣਾ ਉਰਫ ਦਿ ਗ੍ਰੇਟ ਖਲੀ ਦੀ ਟੋਲ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ। ਟੋਲ ਮੁਲਾਜ਼ਮਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਖਲੀ ਤੋਂ ਉਨ੍ਹਾਂ ਦਾ ਪਛਾਣ ਪੱਤਰ ਮੰਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਟੋਲ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ।