ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਆਈ ਕਮੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੈਟਰੋਲ ਉਪਰ 8 ਰੁਪਏ ਤੇ ਡੀਜ਼ਲ 'ਤੇ 6 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ ਕੀਤਾ ਸੀ। ਮਹਿੰਗਾਈ ਤੋਂ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਪੈਟਰੋਲ ਡੀਜ਼ਲ ਦੀ ਕੀਮਤਾਂ ਘੱਟਣ ਨਾਲ ਹੋਰ ਚੀਜ਼ਾਂ ਦੇ ਰੇਟ 'ਚ ਵੀ ਕਮੀ ਆਉਣ ਦੇ ਆਸਾਰ ਹਨ। ਟੈਕਸ 'ਚ ਕਟੌਤੀ ਤੋਂ ਬਾਅਦ ਪੈਟਰੋਲ ਦੀ ਕੀਮਤ 'ਚ 9.5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 'ਚ 7 ਰੁਪਏ ਪ੍ਰਤੀ ਲੀਟਰ ਦੀ ਕਮੀ ਆਈ ਹੈ।

ਮਹਿੰਗਾਈ ਤੋਂ ਆਮ ਆਦਮੀ ਨੂੰ ਸਰਕਾਰ ਦੇ ਇਸ ਫੈਸਲੇ ਨਾਲ ਕੁਝ ਰਾਹਤ ਮਿਲਣ ਦੀ ਉਮੀਦ ਹੈ। ਬਦਲੇ ਹੋਏ ਰੇਟ ਤੋਂ ਬਾਅਦ ਦਿੱਲੀ 'ਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। । ਕੱਚੇ ਤੇਲ ਦੀ ਕੀਮਤ 110 ਡਾਲਰ ਪ੍ਰਤੀ ਬੈਰਲ ਤੋਂ ਉਪਰ ਬਣੀ ਹੋਈ ਹੈ। ਪੰਜਾਬ 'ਚ ਵੀ ਤੇਲ ਕੀਮਤਾਂ ਵਿੱਚ ਕਮੀ ਨਜ਼ਰ ਆਈ।

ਹੁਸ਼ਿਆਰਪੁਰ
ਪੈਟਰੋਲ
-96.39
ਡੀਜ਼ਲ-86.75
ਪਟਿਆਲਾ
ਪੈਟਰੋਲ-96.62
ਡੀਜ਼ਲ-86.97
ਜਲੰਧਰ
ਪੈਟਰੋਲ- 96.16
ਡੀਜ਼ਲ-86.54