ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ‘ਆਪ’ ਵਿਧਾਇਕਾਂ ਨਾਲ ਮੀਟਿੰਗ, ਦਿੱਤੀਆਂ ਹਦਾਇਤਾਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਦੇ ਸਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ‘ਆਪ’ ਵਿਧਾਇਕਾਂ ਨੂੰ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਸੰਬੋਧਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਹੁੰ ਚੁੱਕੇ ਹੋਏ ਅਜੇ ਤਿੰਨ ਦਿਨ ਹੋਏ ਹਨ ਅਤੇ ਉਨ੍ਹਾਂ ਨੇ ਤਿੰਨ ਦਿਨਾਂ ’ਚ ਹੀ ਵੱਡੇ-ਵੱਡੇ ਫ਼ੈਸਲੇ ਲੈ ਕੇ ਪੰਜਾਬ ’ਚ ਕਮਾਲ ਕਰ ਦਿੱਤਾ ਹੈ।

ਉਥੇ ਹੀ ਅਰਵਿੰਦ ਕੇਜਰੀਵਾਲ ਨੇ ਜੋ ਵਿਧਾਇਕ ਮੰਤਰੀ ਨਹੀਂ ਬਣ ਸਕੇ, ਉਨ੍ਹਾਂ ਬਾਰੇ ਬੋਲਦੇ ਹੋਏ ਕਿਹਾ ਕਿ ਅਜਿਹਾ ਨਹੀਂ ਹੈ ਕਿ ਜੋ ਮੰਤਰੀ ਨਹੀਂ ਬਣ ਸਕੇ ਉਹ ਕਿਸੇ ਤੋਂ ਘੱਟ ਹਨ। ਪੰਜਾਬ ਦੀ ਤਰੱਕੀ ਲਈ 92 ਵਿਧਾਇਕਾਂ ਦੀ ਮਜ਼ਬੂਤ ਟੀਮ ਜ਼ਰੂਰੀ ਹੈ। ਪੰਜਾਬ ਦੀ ਕੈਬਨਿਟ ’ਚ 17 ਮੰਤਰੀ ਹੀ ਬਣਨਗੇ। ਪੰਜਾਬ ਦੀ ਟੀਮ ਦਾ ਲੀਡਰ ਮਾਨ, ਮੈਂ ਤੁਹਾਡਾ ਵੱਡਾ ਭਰਾ ਹਾਂ।

ਵਿਧਾਇਕਾਂ ਨੂੰ ਹਦਾਇਤਾਂ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕੋਈ ਵੀ ਵਿਧਾਇਕ ਆਪਣੀ ਜਿੱਤ ਦਾ ਹੰਕਰ ਨਾ ਕਰੇ। ਤੁਸੀਂ ਕਿਸੇ ਨੂੰ ਨਹੀਂ ਹਰਾਇਆ, ਤੁਹਾਨੂੰ ਜਨਤਾ ਨੇ ਜਿਤਾਇਆ ਹੈ। ਜਨਤਾ ਨੇ ਵੱਡੇ-ਵੱਡੇ ਲੀਡਰਾਂ ਨੂੰ ਹਰਾਇਆ ਹੈ। ਸਾਨੂੰ ਜਨਤਾ ਦਾ ਦਿਲ ਜਿੱਤਣਾ ਹੈ। ਉ

ਨ੍ਹਾਂ ਕਿਹਾ ਕਿ ਜੇਕਰ ਘਮੰਡੀ ਲੋਕਾਂ ਵਾਂਗ ਕੰਮ ਕੀਤਾ ਤਾਂ ਜਨਤਾ ਤੁਹਾਨੂੰ ਵੀ ਹਰਾ ਦੇਵੇਗੀ। ਜਦੋਂ ਜਨਤਾ ਨਾਰਾਜ਼ ਹੋ ਗਈ, ਤਾਂ ਜਨਤਾ ਦੋ ਮਿੰਟਾਂ ’ਚ ਮੁੱਖ ਮੰਤਰੀ ਅਤੇ ਵਿਧਾਇਕ ਨੂੰ ਵੀ ਹਰਾ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਕੋਈ ਵੀ ਵਿਧਾਇਕ ਕਿਸੇ ਨਾਲ ਵੀ ਬਦਤਮੀਜ਼ੀ ਨਾ ਕਰੇ। ਮੈਂ ਕੁਝ ਵੀ ਬਰਦਾਸ਼ਤ ਕਰ ਸਕਦਾ ਹਾਂ ਪਰ ਬੇਇਮਾਨੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਜਨਤਾ ਦੇ ਪੈਸੇ ਦੀ ਚੋਰੀ ਨੂੰ ਬਰਦਾਸ਼ਤ ਨਹੀਂ ਕਰ ਕਰਦਾ।ਉਨ੍ਹਾਂ ਕਿਹਾ ਕਿ ਪੰਜਾਬ ਦੀ ਟੀਮ ਦੇ ਲੀਡਰ ਮਾਨ ਸਾਬ੍ਹ ਹਨ ਅਤੇ ਮੈਂ ਤੁਹਾਡਾ ਵੱਡਾ ਭਰਾ ਹਾਂ। ਭਗਵੰਤ ਮਾਨ ਵੀ ਪੰਜਾਬ ਦੇ ਮੰਤਰੀਆਂ ਨੂੰ ਟਾਰਗੇਟ ਦੇਣਗੇ ਅਤੇ ਜੇਕਰ ਟਾਰਗੇਟ ਪੂਰਾ ਨਾ ਕੀਤਾ ਤਾਂ ਬਦਲਾਅ ਵੀ ਜ਼ਰੂਰੀ ਹੋਵੇਗਾ।