ਲਾਲ ਕਿਲ੍ਹੇ ‘ਤੇ ਤਲਵਾਰਾਂ ਨਾਲ ਜੌਹਰ ਦਿਖਾਉਣ ਵਾਲੇ ਜਸਪ੍ਰੀਤ ਸਿੰਘ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- 26 ਜਨਵਰੀ (ਗਣਤੰਤਰ ਦਿਵਸ) ਨੂੰ ਲਾਲ ਕਿਲ੍ਹੇ ਉੱਤੇ ਹੋਈ ਹਿੰਸਾ ਅਤੇ ਧਾਰਮਿਕ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਇੱਕ ਹੋਰ ਕਿਸਾਨ ਹਿਮਾਇਤੀ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਹਿੰਸਾ ਵਾਲੇ ਦਿਨ ਲਾਲ ਕਿਲ੍ਹੇ 'ਤੇ ਤਲਵਾਰਾਂ ਨਾਲ ਜੌਹਰ ਦਿਖਾਉਣ ਵਾਲੇ 29 ਸਾਲਾ ਜਸਪ੍ਰੀਤ ਸਿੰਘ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਸਪ੍ਰੀਤ ਸਿੰਘ ਦਿੱਲੀ ਦੇ ਸਵਰੂਪ ਨਗਰ ਦਾ ਰਹਿਣ ਵਾਲਾ ਹੈ। ਉਹ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਂਦੇ ਹੋਏ ਮਨਿੰਦਰ ਸਿੰਘ ਦੇ ਪਿੱਛੇ ਖੜ੍ਹਾ ਸੀ। ਹਿੰਸਾ ਤੋਂ ਬਾਅਦ ਸਾਹਮਣੇ ਆਈਆਂ ਵੀਡਿਓਜ਼ ਵਿਚ ਜਸਪ੍ਰੀਤ ਸਿੰਘ ਦੋਵੇਂ ਹੱਥਾਂ ਨਾਲ ਤਲਵਾਰਾਂ ਨਾਲ ਜੌਹਰ ਦਿਖਾਉਂਦਾ ਦਿਖਾਈ ਦਿੱਤਾ ਸੀ। ਇਸ ਤੋਂ ਬਾਅਦ ਉਹ ਲਾਲ ਕਿਲ੍ਹੇ ਦੇ ਗੁੰਬਦ 'ਤੇ ਵੀ ਚੜ੍ਹ ਗਿਆ।

ਦੱਸ ਦੇਈਏ ਕਿ ਪੁਲਿਸ ਨੇ ਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਲਹਿਰਾਉਣ ਅਤੇ ਹਿੰਸਾ ਕਰਨ ਦੇ ਮਾਮਲੇ' ਚ ਦੀਪ ਸਿੱਧੂ, ਮਨਿੰਦਰ ਸਿੰਘ ਅਤੇ ਕਈ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।