19 ਅਪ੍ਰੈਲ ਨੂੰ ਪੰਜਾਬ-ਹਰਿਆਣਾ ਹਾਈਕੋਰਟ ਮੁਹਰੇ ਸੂਬਾ ਸਰਕਾਰ ਖਿਲਾਫ ਦਿੱਤਾ ਜਾਵੇਗਾ ਧਰਨਾ: ਅਤਲਾ

by vikramsehajpal

ਮਾਨਸਾ 15 ਅਪ੍ਰੈਲ (ਐਨ ਆਰ ਆਈ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਵਾਰ ਕੋਟਕਪੂਰਾ ਤੋਂ ਬਹਿਬਲ ਕਲਾਂ ਗੋਲੀਕਾਂਡ ਵਿੱਚ ਜਥੈ ਦੇ ਸਿੱਖ ਵਿਅਕਤੀ ਸ਼ਹੀਦ ਹੋ ਗਏ ਸਨ ਉੱਥੇ ਹੀ ਅਨੇਕਾ ਸੰਗਤਾ ਦੇ ਗੰਭੀਰ ਜ਼ਖਮੀ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਨਿਰਪੱਖ ਤੌਰ ਤੇ ਬੜੀ ਹੀ ਬਰੀਕੀ ਨਾਲ ਜਾਂਚ ਆਰੰਭੇ ਜਾਣ ਤੋਂ ਬਾਅਦ ਪੜਾਅ ਦਰ ਪੜਾਅ ਅਨੇਕਾ ਪੁਲਿਸ ਮੁਲਾਜ਼ਮਾਂ ਦੀ ਗ੍ਰਿਫਤਾਰੀ ਹੋਈ ਜਿਸ ਤੋਂ ਬਾਅਦ ਸਿੱਟ ਵੱਲੋਂ ਫਰੀਦਕੋਟ ਅਦਾਲਤ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਇੱਕ ਤੋਂ ਬਾਅਦ ਇੱਕ ਨੇ ਚਲਾਨ ਅਦਾਲਤ ਵਿੱਚ ਪੇਸ਼ ਕੀਤੇ ਗਏ ਅਤੇ 10 ਚਲਾਨ ਦੇ ਪੇਸ਼ ਹੋਣ ਤੋਂ ਪਹਿਲਾ ਹੀ ਹਾਈਕੋਰਟ ਵੱਲੋਂ ਸਿੱਟ ਨੂੰ ਰੱਦ ਕਰ ਦਿੱਤਾ।

ਭਾਈ ਅਤਲਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਐਸ.ਆਈ.ਟੀ. ਨੂੰ ਹਾਈਕੋਰਟ ਵੱਲੋਂ ਰੱਦ ਕਰਨ ਦੇ ਨਾਲ ਨਾਲ ਨਵੀਂ ਸਿੱਟ ਤੋਂ ਵੀ ਕੁੰਵਰ ਵਿਜੈ ਪ੍ਰਤਾਪ ਨੂੰ ਨਾ ਲਏ ਜਾਣ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬਾ ਸਰਕਾਰ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ ਜਿਸਨੂੰ ਕਥਾਹ ਰੂਪ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੋਟਕਪੁਰਾ ਤੋਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸ. ਆਈ. ਟੀ. ਨੂੰ ਹਾਈਕੋਰਟ ਵੱਲੋਂ ਰੱਦ ਕੀਤੇ ਜਾਣ ਦੇ ਵਿਰੋਧ ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਮੁਹਰੇ 19 ਅਪ੍ਰੈਲ ਨੂੰ ਧਰਨਾ ਲਗਾਇਆ ਜਾਵੇਗਾ ਤਾਂ ਜੋ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਵਾਲੀ ਸੂਬਾ ਸਰਕਾਰ ਦੀ ਜਨਤਕ ਤੌਰ ਤੇ ਪੋਲ ਖੋਲੀ ਜਾ ਸਕੇ। ਭਾਈ ਅਤਲਾ ਨੇ ਕਿਹਾ ਕਿ ਹਾਈਕੋਰਟ ਦੇ ਫੈਸਲੇ ਖਿਲਾਫ 19 ਅਪ੍ਰੈਲ ਨੂੰ ਪੰਥਦਰਦੀਆਂ ਸਮਤ ਹਾਈਕੋਰਟ ਦੇ ਦਰਾਂ ਹਰ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਜੋ ਗੋਲੀਕਾਂਡ ਦੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਸਕੇ।

ਉਨ੍ਹਾਂ ਕਿਹਾ ਕਿ ਬੇਅਦਬੀ ਉਪਰੰਤ ਗੋਲੀਕਾਂ ਨੂੰ ਵਾਪਰ ਛੇ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸਿੱਖ ਕੰਮ ਨੂੰ ਇਨਸਾਫ ਨਹੀਂ ਮਿਲਿਆ ਹੁਣ ਜਦ ਇਨਸਾਫ ਦੀ ਕਿਰਨ ਦਿਖਾਈ ਦੇਣ ਲੱਗੀ ਤਾਂ ਸਿਆਸੀ ਸ਼ਹਿ ਹੇਠ ਸਿੱਟ ਨੂੰ ਹੀ ਰੱਦ ਕਰ ਦਿੱਤੇ ਜਾਣ ਕਰਕੇ ਇਨਸਾਫ ਦੀ ਉਮੀਦ ਮੁੜ ਧੰਦਲੀ ਪੈਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਇਮਾਨਦਾਰੀ ਅਫਸਰ ਵੱਲੋਂ ਆਪਣੀ ਤੋਂ ਆਪਣੇ ਪ੍ਰੀਵਾਰ ਦੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਨਿਰਪੱਖ ਢੰਗ ਨਾਲ ਜਾਂਚ ਨੂੰ ਸਿਰ ਲਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਸਚਾਈ ਦਾ ਸਾਥ ਦੇਣ ਦੀ ਬਜਾਏ ਸੂਬਾ ਸਰਕਾਰ ਨੇ ਉਸੇ ਅਫਸਰ ਨੂੰ ਦਬਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਦਿੱਤਾ ਤਾਂ ਜੋ ਕਿਵੇਂ ਨਾ ਕਿਵੇਂ ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਪਰ ਬਿਨਾਂ ਕਿਸੇ ਲਾਲਚ ਤੋਂ ਸ਼ੁਰੂ ਤੋਂ ਬੇਵਰ ਵਿਜੇ ਪ੍ਰਤਾਪ ਸਿੰਘ ਨੇ ਉਕਤ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜੀਅ ਤੋੜ ਯਤਨ ਕੀਤੇ ਪਰ ਹਾਈਕੋਰਟ ਵੱਲੋਂ ਸਿੱਟ ਨੂੰ ਹੀ ਰੱਦ ਕਰ ਦਿੱਤੇ ਜਾਣ ਕਰਕੇ ਸਿੱਖ ਸੰਗਤਾ ਤੋਂ ਪੰਥਦਰਦੀਆਂ ਦੇ ਮਨਾ ਨੂੰ ਡੂੰਘੀ ਸੱਟ ਵੱਜੀ ਹੈ ਇਸ ਕਰਕੇ 19 ਅਪ੍ਰੈਲ ਨੂੰ ਹਾਈਕੋਰਟ ਮੁਹਰੇ ਧਰਨਾ ਦੇ ਕੇ ਸੂਬਾ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਜਾਵੇਗੀ ਤਾਂ ਜੋ ਗੋਲੀਕਾਂਡ ਦੇ ਦੋਸ਼ੀਆਂ ਵਿਰੋਧ ਢੁੱਕਵੀਂ ਕਾਰਵਾਈ ਹੋ ਸਕੇ ।