ਸ਼ੂਗਰ ਦੇ ਮਰੀਜ਼ ਆਪਣੇ ਖਾਣੇ ’ਚ ਇਹ ਸਫੇਦ ਚੀਜ਼ਾਂ ਨਾ ਕਰਨ ਸ਼ਾਮਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ੂਗਰ ਦੇ ਮਰੀਜ਼ਾਂ ਨੂੰ ਹਰ ਸਮੇਂ ਖਾਣ ਵਾਲੀਆਂ ਸਫ਼ੇਦ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿਚ ਸ਼ੂਗਰ ਤੇ ਕਾਰਬਜ਼ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਆਉ ਜਾਣਦੇ ਹਾਂ ਉਨ੍ਹਾਂ ਸਫੈਦ ਚੀਜ਼ਾਂ ਬਾਰੇ: ਪਾਸਤਾ ਸੌਸ, ਕਰੀਮ, ਪਨੀਰ ਤੇ ਮੱਖਣ ਤੋਂ ਬਣਾਇਆ ਜਾਂਦਾ ਹੈ। ਇਸ ਵਿਚ ਬਹੁਤ ਜ਼ਿਆਦਾ ਮਾਤਰਾ ’ਚ ਕੈਲੋਰੀਜ਼, ਕਾਰਬੋਹਾਈਡ੍ਰੇਟਸ ਹੁੰਦਾ ਹੈ।

ਆਲੂ ਵਿਚ ਕੈਲੋਰੀਜ਼, ਕਾਰਬੋਹਾਈਡ੍ਰੇਟਜ਼, ਫ਼ੈਟਜ਼, ਪ੍ਰੋਟੀਨ ਤੇ ਫ਼ਾਈਬਰ ਹੁੰਦਾ ਹੈ। ਇਸ ਵਿਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਠੀਕ ਨਹੀਂ ਹੁੰਦਾ। ਆਲੂ ਖਾਣ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਵਧਦਾ ਹੈ। ਇਸ ਲਈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਇਕ ਅਧਿਐਨ ਅਨੁਸਾਰ ਜਿਹੜੇ ਲੋਕ ਚਿੱਟੇ ਚੌਲ ਖਾਂਦੇ ਹਨ ਉਨ੍ਹਾਂ ਵਿਚ ਟਾਈਪ-2 ਡਾਇਬਟੀਜ਼ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ।

ਚਿੱਟੇ ਬਰੈੱਡ ਰਿਫ਼ਾਇੰਡ ਸਟਾਰਚ ਨਾਲ ਭਰਪੂਰ ਸਮੱਗਰੀ ਤੋਂ ਬਣਾਈ ਜਾਂਦੀ ਹੈ। ਇਹ ਚੀਜ਼ਾਂ ਸ਼ੂਗਰ ਦੀ ਤਰ੍ਹਾਂ ਕੰਮ ਕਰਦੀਆਂ ਹਨ ਤੇ ਬਹੁਤ ਜਲਦੀ ਪਚ ਜਾਂਦੀਆਂ ਹਨ। ਇਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ। ਚਿੱਟੀ ਬਰੈੱਡ ’ਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ।