ਮਸ਼ਹੂਰ ਹਾਲੀਵੁਡ ਸਿਤਾਰੇ ਕੈਮਰਨ ਬੋਇਸ ਦੀ 20 ਸਾਲ ਦੀ ਉਮਰ ਵਿੱਚ ਮੌਤ

by mediateam

ਮੀਡੀਆ ਡੈਸਕ , 08 ਜੁਲਾਈ ( NRI MEDIA )

ਡਿਜ਼ਨੀ ਚੈਨਲ ਦੇ ਕਲਾਕਾਰ ਕੈਮਰਨ ਬੋਇਸ ਦੀ ਸਿਰਫ 20 ਸਾਲਾਂ ਦੀ ਉਮਰ ਵਿਚ ਹੀ ਮੌਤ ਹੋ ਗਈ , ਬੋਇਸ ਨੇ ਡਿਜ਼ਨੀ ਸੀਰੀਜ਼ 'ਜੇਸੀ' ਅਤੇ ਫਿਲਮ 'ਗਰੋਨ ਅਪਸ' ਦੇ ਵਿਚ ਕੰਮ ਕੀਤਾ ਸੀ , ਕੈਮਰਨ ਦਾ ਜਨਮ 28 ਮਈ 1999 ਵਿਚ ਲਾਸ ਏੰਜੇਲੇਸ ਵਿਚ ਹੋਇਆ , ਉਨ੍ਹਾਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ 9 ਸਾਲ ਦੀ ਉਮਰ ਵਿਚ ਇਕ ਹੋਰਰ ਫਿਲਮ 'ਮਿਰਰਸ' ਦੇ ਨਾਲ ਕੀਤੀ ਸੀ , ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮ ਵਿੱਚ ਕੰਮ ਕੀਤਾ , ਵਾਲਟ ਡਿਜ਼ਨੀ ਕੰਪਨੀ ਦੇ ਚੇਅਰਮੈਨ ਅਤੇ ਸੀ. ਈ. ਓ. ਰਾਬਰਟ ਅਗਰ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਐਤਵਾਰ ਨੂੰ ਕੈਮਰਨ ਬੋਇਸ ਦੀ ਮੌਤ' ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ , ਕੈਮਰਨ ਦੇ ਪਰਿਵਾਰ ਨੇ ਦਸਿਆ ਕਿ, ਬੋਇਸ ਦੀ ਮੌਤ ਉਸਦੀ ਮੈਡੀਕਲ ਹਾਲਤ ਦੇ ਚਲਦੇ ਹੋਈ ਹੈ , ਉਨ੍ਹਾਂ ਨੂੰ ਕਾਫੀ ਸਮੇਂ ਤੋਂ ਸਿਹਤ ਸਮੱਸਿਆਵਾਂ ਆ ਰਹੀਆਂ ਸਨ |


'ਜੇਸੀ' ਅਤੇ 'ਗਰੋਨ ਅਪਸ' ਤੋਂ ਅਲਾਵਾ ਕੈਮਰਨ ਬੋਇਸ ਨੇ 'ਗੁਡ ਲਕ ਚਾਰਲੀ', ਸ਼ੇਕ ਇਟ ਅਪ', 'ਡੀਸੇਨਡੈਂਟਸ', 'ਈਗਲ ਆਈ' ਅਤੇ 'ਗੇਮ ਓਨ' ਵਰਗੀ ਫ਼ਿਲਮਾਂ ਵਿਚ ਕੰਮ ਕੀਤਾ ,  ਇਸਦੇ ਨਾਲ ਹੀ ਇਸ ਐਕਟਰ ਨੂੰ 2017 ਦੇ ਵਿਚ ਡੇਟਾਈਮ ਐਮੀ ਐਵਾਰਡ ਨਾਲ ਨਵਾਜਿਆ ਗਿਆ , ਕਈ ਸਾਰੇ ਫ਼ਿਲਮੀ ਸਿਤਾਰਿਆਂ ਨੇ ਕੈਮਰਨ ਬੋਇਸ ਦੀ ਮੌਤ ਦਾ ਦੁੱਖ ਆਪਣੇ ਟਵਿੱਟਰ ਅਕਾਊਂਟ ਦੇ ਰਾਹੀਂ ਉਸਦੇ ਪਰਿਵਾਰ ਤੇ ਫੈਨਸ ਨਾਲ ਸਾਂਝਾ ਕੀਤਾ।

ਇਹ ਕਲਾਕਾਰ 'ਥਰਸਟ ਪ੍ਰੋਜੈਕਟ' ਦਾ ਇਕ ਅਹਿਮ ਹਿੱਸਾ ਸੀ, ਇਹ ਇਕ ਬਿਨਾ ਮੁਨਾਫ਼ੇ ਵਾਲੀ ਸੰਸਥਾ ਸੀ ਜੋ ਕਿ ਵਿਸ਼ਵ ਪੱਧਰ ਉਤੇ ਪਾਣੀ ਖਤਮ ਹੋਣ ਅਤੇ ਉਸਨੂੰ ਬਚਾਉਣ ਵਾਰੇ ਜਾਗਰੂਕ ਕਰਦੀ ਹੈ ਇਸਦੇ ਨਾਲ ਹੀ ਇਹ ਹੋਰ ਵੀ ਬਹੁਤ ਸਾਰੇ ਕੰਮਾਂ ਵਿਚ ਦਾਨ ਕਰਦੀ ਹੈ।