ਦੀਵਾਲੀ ਤੋਂ ਬਾਅਦ ਦਾ ਹਾਲ: ਦਿੱਲੀ ‘ਚ ਜ਼ਹਿਰੀਲੀ ਹੋਈ ਹਵਾ

by

ਦਿੱਲੀ: Diwali 'ਤੇ ਐਤਵਾਰ ਸ਼ਾਮ ਦਿੱਲੀ-ਐੱਨਸੀਆਰ ਦੇ ਲੋਕਾਂ ਨੇ ਰੱਜ ਕੇ ਪਟਾਕੇ ਚਲਾਏ। ਇਸ ਦਾ ਅਸਰ ਸੋਮਵਾਰ ਸਵੇਰੇ ਦਿੱਲੀ ਦੀ ਅਬੋ-ਹਵਾ 'ਚ ਦਿਸਿਆ। ਜ਼ਹਿਰੀਲੇ ਧੂੰਏ ਤੇ ਧੂੜ ਦੇ ਕਣਾਂ ਨੇ ਇੱਥੋਂ ਦੀ ਹਵਾ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਉੱਥੇ ਹੀ ਦੂਸਰੇ ਪਾਸੇ ਆਰਥਿਕ ਰਾਜਧਾਨੀ ਮੁੰਬਈ 'ਚ ਪ੍ਰਦੂਸ਼ਣ ਘੱਟ ਦਿਸਿਆ ਤੇ ਇੱਥੇ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਨਹੀਂ ਹੋਈ।

ਦਿੱਲੀ 'ਚ ਹਰ ਸਾਹ ਜ਼ਹਿਰੀਲਾ

ਦਿੱਲੀ ਤੇ ਨੋਇਡਾ 'ਚ ਹਰ ਸਾਹ ਜ਼ਹਿਰਿਲਾ ਹੈ ਕਿਉਂਕਿ ਇੱਥੇ ਸੋਮਵਾਰ ਸਵੇਰੇ ਹਵਾ 'ਚ ਪ੍ਰਦੂਸ਼ਣ ਦੇ ਤੱਤਾਂ ਦਾ ਪੱਧਰ 306 ਤੇ 356 ਰਿਹਾ। ਵੈਸੇ ਦੱਸ ਦੇਈਏ ਕਿ ਪਹਿਲਾਂ ਤੋਂ ਹੀ ਮੰਨਿਆ ਜਾ ਰਿਹਾ ਸੀ ਕਿ ਦੀਵਾਲੀ ਦੀ ਅਗਲੀ ਸਵੇਰ ਦਿੱਲੀ-ਐੱਨਸੀਆਰ ਦੀ ਹਵਾ ਸਾਹ ਲੈਣ ਲਾਇਕ ਨਹੀਂ ਹੋਵੇਗੀ ਤੇ ਇਹ ਖ਼ਤਰਨਾਕ ਪੱਧਰ ਤਕ ਪਹੁੰਚ ਸਕਦੀ ਹੈ।

ਦੂਸਰੇ ਕਾਰਨ ਹੀ ਹਨ ਪ੍ਰਦੂਸ਼ਣ ਦੇ

ਦਿੱਲੀ ਦੀ ਹਵਾ 'ਚ ਪ੍ਰਦੂਸ਼ਣ ਤੱਤਾਂ ਦੀ ਭਰਮਾਰ ਹੈ, ਪਰ ਅਜਿਹਾ ਨਹੀਂ ਹੈ ਕਿ ਇਹ ਸਾਰੇ ਪਟਾਕਿਆਂ ਕਾਰਨ ਹੀ ਹਨ। ਆਸਪਾਸ ਦੇ ਇਲਾਕਿਆਂ 'ਚ ਪਰਾਲੀ ਨੂੰ ਅੱਗ ਲਗਾਉਣਾ, ਵਾਹਨਾਂ 'ਚੋਂ ਨਿਕਲਦਾ ਧੂੰਆਂ ਤੇ ਨਿਰਮਾਣ ਕਾਰਜਾਂ ਨਾਲ ਹਵਾ 'ਚ ਫੈਲਣ ਵਾਲੇ ਧੂੜ ਦੇ ਕਣਾਂ ਵੀ ਇੱਥੋਂ ਦੀ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।