ਮਰੀਜ਼ ਦੀ ਮੌਤ ਲਈ ਡਾਕਟਰਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ : ਸੁਪਰੀਮ ਕੋਰਟ

by jaskamal

ਨਿਊਜ਼ ਡੈਸਕ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਕੋਈ ਵੀ ਡਾਕਟਰ ਕਿਸੇ ਵੀ ਮਰੀਜ਼ ਨੂੰ ਜੀਵਨ ਦੇਣ ਦਾ ਭਰੋਸਾ ਨਹੀਂ ਦੇ ਸਕਦਾ ਪਰ ਉਹ ਆਪਣੀ ਸਮਰੱਥਾ ਦੇ ਅਨੁਸਾਰ ਇਲਾਜ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਤੇ ਜੇਕਰ ਮਰੀਜ਼ ਨਹੀਂ ਬਚਦਾ ਹੈ, ਤਾਂ ਡਾਕਟਰੀ ਲਾਪਰਵਾਹੀ ਦੇ ਮਾਮਲੇ ਵਜੋਂ ਦੋਸ਼ ਡਾਕਟਰਾਂ 'ਤੇ ਨਹੀਂ ਲਾਇਆ ਜਾ ਸਕਦਾ।

ਜਸਟਿਸ ਹੇਮੰਤ ਗੁਪਤਾ ਤੇ ਵੀ ਰਾਮਸੁਬਰਾਮਨੀਅਨ ਦੀ ਬੈਂਚ ਨੇ ਬੰਬੇ ਹਸਪਤਾਲ ਤੇ ਮੈਡੀਕਲ ਖੋਜ ਕੇਂਦਰ ਵੱਲੋਂ ਆਸ਼ਾ ਜੈਸਵਾਲ ਤੇ ਹੋਰਾਂ ਨੂੰ 14.18 ਲੱਖ ਰੁਪਏ ਦਾ ਭੁਗਤਾਨ ਕਰਨ ਦੇ ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਹੁਕਮ ਵਿਰੁੱਧ ਦਾਇਰ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

22 ਅਪ੍ਰੈਲ 1998 ਨੂੰ ਹਸਪਤਾਲ 'ਚ ਦਾਖਲ ਮਰੀਜ਼ ਨੇ 12 ਜੂਨ 1998 ਨੂੰ ਆਖਰੀ ਸਾਹ ਲਿਆ। ਹਸਪਤਾਲ ਨੇ ਉਸ ਤੋਂ ਇਲਾਜ ਲਈ 4.08 ਲੱਖ ਰੁਪਏ ਵਸੂਲੇ। ਪਰਿਵਾਰਕ ਮੈਂਬਰਾਂ ਨੇ ਮਰੀਜ਼ ਦੇ ਗੈਂਗਰੀਨ ਦੇ ਆਪ੍ਰੇਸ਼ਨ ਤੋਂ ਬਾਅਦ ਲਾਪਰਵਾਹੀ ਦੇ ਦੋਸ਼ ਲਾਏ ਸਨ।

ਕੇਸ ਦੇ ਰਿਕਾਰਡ ਤੇ ਬਹਿਸ ਤੋਂ ਬਾਅਦ, ਬੈਂਚ ਨੇ ਕਿਹਾ, "ਇਹ ਅਜਿਹਾ ਮਾਮਲਾ ਹੈ ਜਿੱਥੇ ਮਰੀਜ਼ ਹਸਪਤਾਲ 'ਚ ਦਾਖਲ ਹੋਣ ਤੋਂ ਪਹਿਲਾਂ ਵੀ ਗੰਭੀਰ ਹਾਲਤ 'ਚ ਸੀ ਪਰ ਸਰਜਰੀ ਤੇ ਮੁੜ ਖੋਜ ਦੇ ਬਾਅਦ ਵੀ ਜੇਕਰ ਮਰੀਜ਼ ਨਹੀਂ ਬਚਦਾ ਹੈ, ਤਾਂ ਕਸੂਰਵਾਰ ਕੌਣ ਹੋ ਸਕਦਾ ਹੈ।

ਅਦਾਲਤ ਨੇ ਅੱਗੇ ਕਿਹਾ ਕਿ ਇਕ ਡਾਕਟਰ ਤੋਂ ਸਹੀ ਦੇਖਭਾਲ ਪ੍ਰਦਾਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜੋ ਕਿ ਕਿਸੇ ਵੀ ਤਰ੍ਹਾਂ ਦੀ ਘਾਟ ਸਾਬਤ ਨਹੀਂ ਹੁੰਦੀ ਹੈ।