ਗਰਮੀਆਂ ‘ਚ ਰੋਜ਼ਾਨਾ ਪੀਓ ਗੰਨੇ ਦਾ ਰਸ, ਜਾਣੋ ਇਸ ਦੇ ਫ਼ਾਇਦੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਰਮੀਆਂ ਤੋਂ ਬਚਣ ਲਈ ਕਈ ਲੋਕ ਆਪਣੇ ਫਰਿੱਜ 'ਚ ਬਹੁਤ ਸਾਰੇ ਕੋਲਡ ਡਰਿੰਕਸ ਤੇ ਜੂਸ ਰੱਖਦੇ ਹਨ, ਪਰ ਕੋਲਡ ਡਰਿੰਕ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੁੰਦੇ ਹਨ ਅਜਿਹੇ 'ਚ ਜੇਕਰ ਤੁਸੀਂ ਗਲੇ ਨੂੰ ਪੂਰੀ ਤਰ੍ਹਾਂ ਠੰਢਾ ਤੇ ਸਰੀਰ ਨੂੰ ਹਾਈਡ੍ਰੇਟ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਗੰਨੇ ਦਾ ਰਸ ਵੀ ਪੀ ਸਕਦੇ ਹੋ। ਗੰਨੇ ਦਾ ਰਸ ਠੰਡਾ ਹੁੰਦਾ ਹੈ, ਜਿਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਗੰਨੇ ਦਾ ਰਸ ਪੀਣ ਨਾਲ ਸਰੀਰ ਨੂੰ ਕਈ ਫ਼ਾਇਦੇ ਵੀ ਹੁੰਦੇ ਹਨ।

ਇਮਿਊਨ ਵਧਾਉਣ - ਗੰਨੇ ਦੇ ਰਸ 'ਚ ਐਂਟੀ-ਆਕਸੀਡੈਂਟ ਅਤੇ ਫੋਟੋਪ੍ਰੋਟੈਕਟਿਵ ਤੱਤ ਹੁੰਦੇ ਹਨ, ਜਿਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਣ ਲੱਗਦੀ ਹੈ। ਗਰਮੀਆਂ 'ਚ ਗੰਨੇ ਦਾ ਰਸ ਪੀਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ ਤੇ ਵਾਇਰਲ ਇਨਫੈਕਸ਼ਨ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਦੂਰ ਰਹਿੰਦਾ ਹੈ।

ਐਨਰਜੀ ਵਧਾਉਣ - ਜਦੋਂ ਵੀ ਤੁਸੀਂ ਗਰਮੀਆਂ 'ਚ ਬਾਹਰ ਜਾਂਦੇ ਹੋ ਤਾਂ ਧੁੱਪ ਕਾਰਨ ਸਰੀਰ ਵਿੱਚ ਪਾਣੀ ਜਾਂ ਗਲੂਕੋਜ਼ ਦੀ ਕਮੀ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਸੁਸਤ ਤੇ ਬਹੁਤ ਥਕਾਵਟ ਮਹਿਸੂਸ ਕਰਦੇ ਹੋ। ਅਜਿਹੇ ਸਮੇਂ 'ਚ ਜੇਕਰ ਤੁਸੀਂ ਗੰਨੇ ਦਾ ਰਸ ਪੀਂਦੇ ਹੋ ਤਾਂ ਸਰੀਰ ਨੂੰ ਕਾਰਬੋਹਾਈਡ੍ਰੇਟਸ ਮਿਲਦੇ ਹਨ।

ਸ਼ੂਗਰ 'ਚ ਰਾਹਤ - ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ, ਉਹ ਗੰਨੇ ਦਾ ਜੂਸ ਪੀਣ ਤੋਂ ਡਰਦੇ ਹਨ। ਇਸ ਦੀ ਮਿਠਾਸ ਕਾਰਨ ਅਜਿਹੇ ਲੋਕ ਗੰਨੇ ਦਾ ਰਸ ਨਹੀਂ ਪੀਂਦੇ ਪਰ ਤੁਹਾਨੂੰ ਦੱਸ ਦੇਈਏ ਕਿ ਗੰਨੇ 'ਚ ਆਈਸੋਮਾਲਟੋਜ਼ ਨਾਂ ਦਾ ਤੱਤ ਹੁੰਦਾ ਹੈ ਜੋ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ 'ਚ ਬਹੁਤ ਮਦਦਗਾਰ ਹੁੰਦਾ ਹੈ।

ਭਾਰ ਘਟਾਉਂਦਾ ਹੈ- ਗੰਨੇ ਦਾ ਰਸ ਪੀਣ ਨਾਲ ਵੀ ਭਾਰ ਘੱਟ ਹੁੰਦਾ ਹੈ। ਇਸ 'ਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਢਿੱਡ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਖਾਲੀ ਢਿੱਡ ਗੰਨੇ ਦਾ ਰਸ ਪੀਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।