ਗਊ ਹੱਤਿਆ ਨੂੰ ਲੈ ਕੇ ਮਾਹੌਲ ਖ਼ਰਾਬ, ਇੰਟਰਨੇਟ ਸੇਵਾ ਹੋਈ ਬੰਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਨੂੰਮਾਨਗੜ੍ਹ ਵਿਖੇ ਪਿੰਡ ਚਿੜੀਆਂ ਗਾਂਧੀ ਵਿੱਚ ਗਊ ਹੱਤਿਆ ਦਾ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਵੱਖ ਵੱਖ ਇਲਾਕਿਆਂ ਵਿੱਚ ਪ੍ਰਦਸ਼ਨ ਕੀਤਾ ਜਾ ਰਿਹਾ ਹੈ। ਪ੍ਰਦਸ਼ਨ ਦੌਰਾਨ ਹੋ ਰਹੇ ਹੰਗਾਮੇ ਤੋਂ ਬਾਅਦ ਜ਼ਿਲਾ ਪ੍ਰਸ਼ਾਸ਼ਨ ਨੇ ਚਿੜੀਆਂ ਗਾਂਧੀ ਤੇ ਮਾੜੀ ਪਿੰਡਾਂ 'ਚ ਕਰਫ਼ਿਊ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇੰਟਰਨੇਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਮਾਮਲੇ ਨੂੰ ਦੇਖਦੇ ਜ਼ਿਲਾ ਕੁਲੈਕਟਰ ਨਾਥਮਲ ਡਿਡੇਲ ਤੇ ਪੁਲਿਸ ਟੀਮ ਨੇ ਹਰ ਜਗ੍ਹਾ ਤੇ ਨਾਕਾਬੰਦੀ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਪਿੰਡ ਚਿੜੀਆਂ ਗਾਂਧੀ ਵਿੱਚ ਇਕ ਔਰਤ ਵਲੋਂ ਗਊ ਹੱਤਿਆ ਦੀ ਘਟਨਾ ਸਾਹਮਣੇ ਆਈ ਸੀ। ਇਸ ਦੀ ਸੂਚਨਾ ਪਰਿਵਾਰਕ ਮੈਬਰਾਂ ਤੇ ਗਊਸ਼ਾਲਾ ਸੰਚਾਲਕ ਨੂੰ ਦਿੱਤੀ। ਇਸ ਸੂਚਨਾ ਤੋਂ ਬਾਅਦ ਪੁਲਿਸ ਨੇ ਵੱਖ ਵੱਖ ਜਗ੍ਹਾ ਤੋਂ ਮੀਟ ਦੇ ਸੈਪਲ ਲਏ। ਜਦੋ ਇਨ੍ਹਾਂ ਦੀ ਰਿਪੋਟ ਆਈ ਤਾਂ ਇਸ ਵਿੱਚ ਗਊ ਦਾ ਮਾਸ ਵੀ ਪਾਇਆ ਗਿਆ ਸੀ। ਪੁਲਿਸ ਨੇ ਕਾਰਵਾਈ ਕਰਦੇ ਇਸ ਮਾਮਲੇ ਵਿੱਚ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਹੋਰ ਦੋਸ਼ੀਆਂ ਨੂੰ ਫੜਣ ਲਈ ਵੀ ਧਰਨਾ ਪ੍ਰਦਸ਼ਨ ਕੀਤਾ ਸੀ।

ਧਰਨੇ ਤੋਂ ਬਾਅਦ ਵੀ 2 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਇਸ ਦੌਰਾਨ ਪਿੰਡ ਵਾਸੀਆਂ ਤੇ ਪੁਲਿਸ ਵਿੱਚ ਝੜਪ ਵੀ ਹੋਈ ਸੀ। ਪਿੰਡ ਵਸੀਆਂ ਨੇ ਪਥਰਾਅ ਕੀਤਾ ਸੀ ਜਿਸ ਕਾਰਨ ਦੋ ਪੁਲਿਸ ਅਧਿਕਾਰੀ ਜਖ਼ਮੀ ਹੋ ਗਏ ਸੀ।ਮਾਹੌਲ ਨੂੰ ਦੇਖਦੇ ਹੋਏ ਗਾਂਧੀ ਮਾੜੀ ਪਿੰਡਾਂ ਵਿੱਚ ਕਰਫਿਊ ਲੱਗਾ ਦਿੱਤਾ ਹੈ। ਜ਼ਿਲਾ ਪੁਲਿਸ ਸੁਪਰਡੈਂਟ ਅਜੇ ਸਿੰਘ ਨੇ ਕਿਹਾ ਹੈ ਕਿ ਪਥਰਾਅਵਿੱਚ ਹਰਿਆਆ ਦੇ ਕੁਝ ਸਮਾਜ ਵਿਰੋਧੀ ਅਨਸਰ ਵੀ ਸ਼ਾਮਿਲ ਸੀ। ਇਸ ਦੀ ਜਾਣਕਾਰੀ ਉਨ੍ਹਾਂ ਨੂੰ ਪਹਿਲਾ ਹੀ ਮਿਲ ਗਈ ਸੀ। ਜਿਸ ਨੂੰ ਦੇਖ ਦੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਜ਼ਿਲਾ ਪ੍ਰਸ਼ਾਸ਼ਨ ਨੇ ਲੋਕਾਂ ਕੋਲ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ।