ਮੱਛੀ ਖਾਣ ਨਾਲ ਹੋ ਸਕਦਾ ਹੈ Skin Cancer…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿਹਤਮੰਦ ਰਹਿਣ ਲਈ ਪੌਸ਼ਟਿਕ ਭੋਜਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ 'ਚ ਸਿਰਫ ਸਬਜ਼ੀਆਂ ਹੀ ਨਹੀਂ ਬਲਕਿ ਮਾਸਾਹਾਰੀ ਭੋਜਨ ਵੀ ਦੱਸਿਆ ਜਾਂਦਾ ਹੈ। ਕਈ ਥਾਵਾਂ 'ਤੇ ਮੱਛੀ ਬਹੁਤ ਖਾਧੀ ਜਾਂਦੀ ਹੈ। ਜ਼ਿਆਦਾ ਮੱਛੀ ਖਾਣ ਨਾਲ ਸਕਿਨ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ।

ਮੱਛੀ ਦੀ ਕਿਸਮ ਤੇ ਖਾਣਾ ਪਕਾਉਣ ਦੇ ਢੰਗ ਵਰਗੇ ਕਾਰਕ ਸਮੁੱਚੇ ਜੋਖਮ ਕਾਰਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਮਾਹਰ ਇਹ ਵੀ ਸੁਝਾਅ ਦਿੰਦੇ ਹਨ ਕਿ ਮੱਛੀ ਖਾਣਾ ਬੰਦ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਇਸ ਅਧਿਐਨ ਦੇ ਨਤੀਜੇ ਭਾਰਤੀਆਂ ਅਤੇ ਏਸ਼ੀਆਈ ਲੋਕਾਂ ਦੀ ਰੰਗਦਾਰ ਸਕਿਨ 'ਤੇ ਲਾਗੂ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਲੋਕ, ਖਾਸ ਕਰਕੇ ਦੇਸ਼ ਦੇ ਪੂਰਬੀ ਹਿੱਸੇ ਵਿੱਚ, ਲੋਕ ਲੰਬੇ ਸਮੇਂ ਤੋਂ ਮੱਛੀ ਖਾ ਰਹੇ ਹਨ।