ਸਿੱਖਿਆ ਮੰਤਰੀ ਦਾ ਵੱਡਾ ਐਲਾਨ : ਇੱਕ ਮਹੀਨਾ ਪਹਿਲਾਂ ਹੋਣਗੀਆਂ ਬੋਰਡ ਦੀਆਂ ਪ੍ਰੀਖਿਆਵਾਂ

by jagjeetkaur

ਲੁਧਿਆਣਾ : ਸਨਅਤੀ ਸ਼ਹਿਰ ’ਚ ਕੌਮੀ ਸਕੂਲ ਖੇਡਾਂ ਦੀਆਂ ਸ਼ੁਰੂਆਤ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਰਕੇ ਬੋਰਡ ਦੀਆਂ ਪੇਪਰ ਇੱਕ ਮਹੀਨਾ ਜਲਦ ਹੋਣਗੇ। ਨਾਲ ਹੀ ਅਗਲਾ ਸੈਸ਼ਨ ਵੀ ਜਲਦ ਸ਼ੁਰੂ ਹੋਵੇਗਾ।

ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਇਸ ਵਾਰ ਠੰਢ ’ਚ ਜ਼ਿਆਦਾ ਛੁੱਟੀਆਂ ਇਸ ਕਰਕੇ ਨਹੀਂ ਕੀਤੀਆਂ ਗਈਆਂ, ਕਿਉਂਕਿ ਪਹਿਲਾਂ ਹੀ ਹੜ੍ਹ ਦੇ ਸਮੇਂ ਕਾਫ਼ੀ ਛੁੱਟੀਆਂ ਬੱਚਿਆਂ ਨੂੰ ਕਰਨੀਆਂ ਪਈਆਂ ਹਨ। ਫਿਰ ਹੁਣ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਇਸ ਕਾਰਨ 6 ਫਰਵਰੀ ਤੋਂ ਬੱਚਿਆਂ ਦੇ ਪੇਪਰ ਹੋਣੇ ਸ਼ੁਰੂ ਹੋ ਜਾਣਗੇ।

ਇਸ ਵਾਰ ਮੈਰੀਟੋਰੀਅਸ ਤੇ ਸਕੂਲ ਆਫ਼ ਐਮੀਨੈਂਸ ਦੇ ਪੇਪਰ ਇਕੱਠੇ ਹੋਣਗੇ। ਸਕੂਲ ਆਫ਼ ਐਮੀਨੈਂਸ ਦੇ ਬੱਚਿਆਂ ਤੇ ਮੈਰੀਟੋਰੀਅਸ ਦੇ ਬੱਚਿਆਂ ਨੂੰ ਬਰਾਬਰ ਸਹੂਲਤਾਂ ਮਿਲਣਗੀਆਂ।

More News

NRI Post
..
NRI Post
..
NRI Post
..