Manipur ‘ਚ ਢਿੱਗਾਂ ਡਿੱਗਣ ਕਾਰਨ ਅੱਠ ਮੌਤਾਂ; 70 ਢਿੱਗਾਂ ਹੇਠ ਦੱਬੇ

by jaskamal

ਨਿਊਜ਼ ਡੈਸਕ: ਮਨੀਪੁਰ ਦੇ ਨੌਨੀ ਜ਼ਿਲ੍ਹੇ 'ਚ ਰੇਲਵੇ ਉਸਾਰੀ ਪ੍ਰਾਜੈਕਟ ਵਾਲੀ ਥਾਂ ’ਤੇ ਢਿੱਗਾਂ ਡਿੱਗਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਲਗਭਗ 70 ਵਿਅਕਤੀ ਢਿੱਗਾਂ ਹੇਠ ਦੱਬ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਵੀਰਵਾਰ ਨੂੰ ਦਿੱਤੀ ਹੈ। ਵੇਰਵਿਆਂ ਅਨੁਸਾਰ ਇਹ ਢਿੱਗਾਂ ਟੁਪੁਲ ਯਾਰਡ ਰੇਲਵੇ ਉਸਾਰੀ ਕੈਂਪ ’ਤੇ ਬੁੱਧਵਾਰ ਰਾਤ ਨੂੰ ਡਿੱਗੀਆਂ। ਫਿਲਹਾਲ ਅੱਠ ਲਾਸ਼ਾਂ ਨੂੰ ਢਿੱਗਾਂ ਹੇਠੋਂ ਕੱਢਿਆ ਗਿਆ ਹੈ ਤੇ ਹਾਲੇ ਵੀ ਕਈ ਲੋਕ ਢਿੱਗਾਂ ਹੇਠ ਦੱਬੇ ਹੋਏ ਹਨ। ਢਿੱਗਾਂ ਡਿੱਗਣ ਕਾਰਨ ਜੇਈ ਦਰਿਆ ਦੇ ਪਾਣੀ ਦਾ ਵਹਾਅ ਵੀ ਰੁਕ ਗਿਆ ਹੈ ਤੇ ਹੜ੍ਹ ਵਰਗੇ ਹਾਲਾਤ ਬਣਨ ਦਾ ਖਦਸ਼ਾ ਹੈ। ਇਸੇ ਦੌਰਾਨ ਰਾਹਤ ਕਾਰਜ ਜਾਰੀ ਹਨ।