ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਲਗਾਤਾਰ ਕਤਲ ਦੇ ਮਾਮਲੇ ਸਾਮਣੇ ਆ ਰਹੇ ਹਨ ਜਿਸ ਦੇ ਚਲਦੇ ਫਿਰੋਜ਼ਪੁਰ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੇ ਇਕ 70 ਸਾਲਾ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਮਿ੍ਰਤਕਾ ਵੀਨਾ ਦੇ ਜਵਾਈ ਏਵਨ ਨੇ ਦੱਸਿਆ ਕਿ ਇਸ ਘਰ 'ਚ ਦੋ ਕਿਰਾਏਦਾਰ ਰਹਿੰਦੇ ਹਨ, ਜਿਨ੍ਹਾਂ ਦੇ ਕੋਲ ਘਰ ਦੇ ਬਾਹਰ ਦੀ ਚਾਬੀ ਵੀ ਹੁੰਦੀ ਹੈ 'ਤੇ ਇਹ ਕਿਰਾਏਦਾਰ ਬਾਹਰ ਤੋਂ ਘਰ ਨੂੰ ਤਾਲਾ ਲਗਾ ਕੇ ਗਾਇਬ ਹੋ ਗਏ ਹਨ। ਉਹ ਤਾਲਾ ਤੋੜ ਕੇ ਘਰ ਦੇ ਅੰਦਰ ਗਏ ਹਨ ਤੇ ਜਦੋਂ ਉਨ੍ਹਾਂ ਨੇ ਵੇਖਿਆ ਤਾਂ ਵੀਨਾ ਦੀ ਲਾਸ਼ ਬੈੱਡ ’ਚ ਪਈ ਹੋਈ ਸੀ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।