ਹਰੀਨਗਰ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਮੈਦਾਨ ‘ਚ ਨਿੱਤਰੇ ਬੱਗਾ ਵੀ ਚੋਣ ਕਮਿਸ਼ਨ ਦੇ ਨਿਸ਼ਾਨੇ ‘ਤੇ

by mediateam

ਨਵੀਂ ਦਿੱਲੀ (ਇੰਦਰਜੀਤ ਸਿੰਘ) : ਕਪਿਲ ਮਿਸ਼ਰਾ ਤੋਂ ਬਾਅਦ ਹੁਣ ਹਰੀਨਗਰ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਮੈਦਾਨ 'ਚ ਨਿੱਤਰੇ ਭਾਜਪਾ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਵੀ ਚੋਣ ਕਮਿਸ਼ਨ ਦੇ ਨਿਸ਼ਾਨੇ 'ਤੇ ਆ ਗਏ ਹਨ। ਚੋਣ ਅਧਿਕਾਰੀ ਨੇ ਬੱਗਾ ਨੂੰ ਬਿਨਾਂ ਇਜਾਜ਼ਤ ਕੈਂਪੇਨ ਸੌਂਗ ਜਾਰੀ ਕਰਨ 'ਤੇ ਨੋਟਿਸ ਭੇਜਿਆ ਹੈ। ਹਾਲਾਂਕਿ ਬੱਗਾ ਦਾ ਕਹਿਣਾ ਹੈ ਕਿ ਇਹ ਸੌਂਕ ਕਾਫੀ ਪਹਿਲਾਂ ਹੀ ਉਹ ਲਾਂਚ ਕਰ ਚੁੱਕੇ ਸਨ ਤੇ ਚੋਣ ਕਮਿਸ਼ਨ ਦੇ ਨੋਟਿਸ ਦਾ ਜਵਾਬ ਜਲਦ ਹੀ ਦੇਣਗੇ।

ਚੋਣ ਕਮਿਸ਼ਨ ਵੱਲੋਂ ਰਿਟਰਨਿੰਗ ਅਫ਼ਸਰ ਧਰਮਿੰਦਰ ਕੁਮਾਰ ਨੇ ਬੱਗਾ ਨੂੰ ਨੋਟਿਸ ਜਾਰੀ ਕਰਨ ਦੇ 48 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਹੈ। ਨੋਟਿਸ 'ਚ ਬੱਗਾ ਤੋਂ ਚੋਣ ਕਮਿਸ਼ਨ ਨੇ ਪੁੱਛਿਆ ਹੈ ਕਿ ਕਿਉਂ ਕੈਂਪੇਨ ਸੌਂਗ ਲਈ ਕੀਤੇ ਜਾਣ ਵਾਲੇ ਖ਼ਰਚ ਬਾਰੇ ਸੂਚਨਾ ਨਹੀਂ ਦਿੱਤੀ ਗਈ? ਇਸ ਨੂੰ ਚੋਣਾਂ 'ਚ ਹੋਣ ਵਾਲੇ ਖ਼ਰਚੇ ਦੇ ਤੌਰ 'ਤੇ ਕਿਉਂ ਨਹੀਂ ਚੋਣ ਕਮਿਸ਼ਨ ਨੂੰ ਦਰਸਾਇਆ ਗਿਆ ਹੈ?ਜਿੰਦਰ ਪਾਲ ਸਿੰਘ ਬੱਗਾ ਨੇ ਚੋਣ ਕਮਿਸ਼ਨ ਦੇ ਨੋਟਿਸ 'ਤੇ ਸਫ਼ਾਈ ਦਿੰਦਿਆਂ ਕਿਹਾ ਕਿ ਜਿਸ ਗਾਣੇ 'ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ, ਉਹ ਨਾਮਜ਼ਦਗੀ ਤੋਂ ਪਹਿਲਾਂ ਹੀ ਰਿਲੀਜ਼ ਕੀਤਾ ਜਾ ਚੁੱਕਾ ਸੀ। 

ਹੁਣ ਸਿਰਫ਼ ਇਕ ਵਾਰ ਫਿਰ ਉਸ ਗਾਣੇ ਨੂੰ ਰੀਪੋਸਟ ਕੀਤਾ ਗਿਆ ਹੈ। ਅਜਿਹੇ ਵਿਚ ਚੋਣ ਖ਼ਰਚ 'ਚ ਇਸ ਗਾਣੇ ਨੂੰ ਸ਼ਾਮਲ ਕਰਨ ਦਾ ਕੋਈ ਮਤਲਬ ਨਹੀਂ ਸੀ। ਮੈਂ ਚੋਣ ਕਮਿਸ਼ਨ ਦਾ ਸਨਮਾਨ ਕਰਦਾ ਹਾਂ। ਸਾਡੇ ਵਕੀਲ ਚੋਣ ਕਮਿਸ਼ਨ ਦੇ ਨੋਟਿਸ ਦਾ ਜਲਦ ਹੀ ਜਵਾਬ ਦੇ ਦੇਣਗੇ।