ਅਸਾਮ ’ਚ ਹੜ੍ਹ ਕਾਰਨ ਸਥਿਤੀ ਭਿਆਨਕ, 8 ਮੌਤਾਂ

by jaskamal

ਨਿਊਜ਼ ਡੈਸਕ: ਅਸਾਮ 'ਚ ਭਾਰੀ ਬਾਰਿਸ਼ ਨਾਲ ਹੜ੍ਹ ਆਉਣ ਕਾਰਨ ਸਥਿਤੀ ਗੰਭੀਰ ਹੋ ਗਈ ਹੈ। ਸੂਬੇ ਦੇ 32 ਜ਼ਿਲ੍ਹਿਆਂ 'ਚ 31 ਲੱਖ ਲੋਕ ਅਸਰਅੰਦਾਜ਼ ਹੋਏ ਹਨ। ਇਸ ਤਰ੍ਹਾਂ ਸੂਬੇ 'ਚ ਮੌਤਾਂ ਦੀ ਕੁੱਲ ਗਿਣਤੀ 63 ਹੋ ਗਈ ਹੈ।

ਤ੍ਰਿਪੁਰਾ 'ਚ ਲਗਾਤਾਰ ਭਾਰੀ ਬਾਰਿਸ਼ ਤੇ ਹੜ੍ਹ ਕਾਰਨ ਸ਼ੁੱਕਰਵਾਰ ਤੱਕ 10 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਅਗਰਤਲਾ ਤੇ ਇਸ ਦੇ ਨਾਲ ਲੱਗਦੇ ਪੱਛਮੀ ਤ੍ਰਿਪੁੁਰਾ ਜ਼ਿਲ੍ਹੇ 'ਚ ਹੜ੍ਹ ਆ ਗਿਆ ਹੈ। ਹਾਵੜਾ ਨਦੀ ਓਵਰਫਲੋਅ ਹੋਣ ਕਾਰਨ ਅਗਰਤਲਾ ਮਿਊਂਸਿਪਲ ਕਾਰਪੋਰੇਸ਼ਨ ਤੇ ਇਸ ਨਾਲ ਲੱਗਦੇ ਨੀਵੇਂ ਇਲਾਕੇ ਡੁੱਬ ਗਏ ਹਨ। ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਸੀਨੀਅਰ ਅਧਿਕਾਰੀ ਸਰਤ ਕੁਮਾਰ ਦਾਸ ਨੇ ਦੱਸਿਆ ਕਿ ਲੰਘੇ 24 ਘੰਟਿਆਂ 'ਚ 155 ਮਿਲੀਮੀਟਰ ਬਾਰਿਸ਼ ਹੋਈ ਹੈ। ਪੁਲੀਸ, ਐੱਨਡੀਆਰਐੱਫ ਤੇ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਰਕੇ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਤੋਂ ਸੂਬੇ 'ਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ।