ਕਿਸਾਨ ਪੋਤੀ ਦੇ ਜਨਮ ਤੋਂ ਇੰਨਾ ਖੁਸ਼ , ਹੈਲੀਕਾਪਟਰ ‘ਤੇ ਲੈ ਕੇ ਆਇਆ ਘਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ ਇਕ ਕਿਸਾਨ ਨੂੰ ਆਪਣੇ ਇੱਥੇ ਪੋਤੀ ਦਾ ਜਨਮ ਹੋਣ 'ਤੇ ਇੰਨੀ ਖੁਸ਼ੀ ਹੋਈ ਕਿ ਉਸ ਨੇ ਨਵਜਨਮੀ ਬੱਚੀ ਨੂੰ ਗਰ ਲਿਆਉਣ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ। ਅਜੀਤ ਪਾਂਡੁਰੰਗ ਬਲਵਡਕਰ ਨੇ ਦੱਸਿਆ ਕਿ ਉਹ ਆਪਣੀ ਪੋਤੀ ਕ੍ਰਿਸ਼ੀਕਾ ਦਾ ਸ਼ਾਨਦਾਰ ਸੁਆਗਤ ਕਰਨਾ ਚਾਹੁੰਦਾ ਸੀ। ਬਲਵਡਕਰ ਨੇ ਕਿਹਾ ਕਿ ਜਦੋਂ ਨਵਜਨਮੀ ਨੂੰ ਉਸ ਦੀ ਮਾਂ ਨਾਲ ਨਾਨਕੇ ਤੋਂ ਘਰ ਲਿਆਉਣ ਦਾ ਸਮਾਂ ਆਇਆ ਤਾਂ ਉਸ ਨੇ ਇਸ ਲਈ ਇਕ ਹੈਲੀਕਾਪਟਰ ਬੁੱਕ ਕਰ ਦਿੱਤਾ।