ਕਿਸਾਨਾਂ ਦਾ ਮੋਰਚਾ 194 ਵੇਂ ਦਿਨ ਵਿੱਚ ਦਾਖ਼ਲ ਵਿਸਾਖੀ ਦਾ ਤਿਉਹਾਰ ਧਰਨਿਆ ਤੇ ਮਨਾਇਆ

by vikramsehajpal

ਬੁਢਲਾਡਾ 13 ਅਪਰੈਲ (ਕਰਨ) : ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਸ਼ਹਿਰ ਅੰਦਰ ਧਰਨਾ ਅੱਜ 194ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਅੱਜ ਕਿਸਾਨਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਅੱਜ ਵਿਸਾਖੀ ਦੇ ਪਾਵਨ ਪਵਿੱਤਰ ਦਿਹੜੇ ਤੇ ਗੁਰੂਆਂ ਪੀਰਾਂ ਦੀ ਧਰਤੀ ਤੇ ਪ੍ਰਣ ਕਰਦੇ ਹਾਂ ਕਿ ਕੇਂਦਰ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾ ਕੇ ਹੀ ਦਿੱਲੀ ਤੋਂ ਵਾਪਸੀ ਮੁੜਾਗੇ। ਉਨ੍ਹਾ ਕਿਹਾ ਕਿ ਡਾ ਭੀਮ ਰਾਓ ਅੰਬੇਦਕਰ ਦੀ ਜੇਯੰਤੀ ਦੇ ਮੌਕੇ ਤੇ ਹਰਲ ਉਲਾਸ ਨਾਲ ਹਰ ਇੱਕ ਧਰਨੇ ਤੇ ਮਨਾਈ ਜਾਵੇਗੀ। ਇਸ ਮੌਕੇ ਤੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਛ ਕੇ ਕਿਸਾਨਾਂ ਦੇ ਮਸਲੇ ਵੱਲ ਧਿਆਨ ਨਹੀਂ ਦੇ ਰਹੀ।

ਇਸ ਮੌਕੇ ਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ , ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਮਹਿੰਦਰ ਸਿੰਘ ਦਿਆਲਪੁਰਾ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਜਸਵੰਤ ਸਿੰਘ ਬੀਰੋਕੇ ਤੋਂ ਇਲਾਵਾ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਹਰਦਿਆਲ ਸਿੰਘ ਦਾਤੇਵਾਸ਼ , ਭੂਰਾ ਸਿੰਘ ਅਹਿਮਦਪੁਰ , ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਸਰੂਪ ਸਿੰਘ ਗੁਰਨੇ , ਗੁਰਦੇਵ ਦਾਸ ਬੋੜਾਵਾਲ , ਅਮਰਜੀਤ ਸਿੰਘ ਅਹਿਮਦਪੁਰ , ਹਰਿੰਦਰ ਸਿੰਘ ਸੋਢੀ , ਸੁਰਜੀਤ ਸਿੰਘ ਅਹਿਮਦਪੁਰ , ਰੁਮਾਲਾ ਸਿੰਘ ਬੀਰੋਕੇ ਖੁਰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਫੋਟੋ: ਬੁਢਲਾਡਾ: 194ਵੇਂ ਦਿਨ ਦੇ ਮੌਕੇ ਤੇ ਰੋਸ ਪ੍ਰਗਟ ਕਰਦੇ ਹੋਏ ਕਿਸਾਨ।