ਜ਼ਮੀਨੀ ਝਗੜੇ ‘ਚ ਪਿਤਾ ਨੇ ਮਾਰੀ ਆਪਣੇ ਹੀ ਪੁੱਤ ਨੂੰ ਗੋਲ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਖੂ ਵਿਖੇ ਪੈਂਦੇ ਪਿੰਡ ਘੁੱਦੂ ਵਾਲਾ ਵਿਖੇ ਬਹੁਤ ਹੀ ਦੁੱਖਦਾਈ ਘਟਨਾ ਵਾਪਰੀ 70 ਸਾਲਾ ਕੇਹਰ ਸਿੰਘ ਦਾ ਇਕ ਮੁੰਡਾ ਪਰਮਜੀਤ ਸਿੰਘ 42 ਸਾਲ ਤੇ ਤਿੰਨ ਧੀਆਂ ਸਨ ਅਤੇ ਸਾਰੇ ਹੀ ਵਿਆਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕੇਹਰ ਸਿੰਘ ਦੇ ਕੋਲ ਤਿੰਨ ਏਕੜ ਜ਼ਮੀਨ ਸੀ ਤੇ ਪਰਮਜੀਤ ਸਿੰਘ ਨੂੰ ਖਦਸ਼ਾ ਸੀ ਕਿ ਉਸ ਦਾ ਪਿਤਾ ਉਸ ਜ਼ਮੀਨ ਨੂੰ ਕੁੜੀਆਂ ਨੂੰ ਦੇ ਦੇਵੇਗਾ।

ਪਰਮਜੀਤ ਸਿੰਘ ਦਾ ਆਪਣੇ ਪਿਤਾ ਕੇਹਰ ਸਿੰਘ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ। ਇਸੇ ਗੱਲ ਨੂੰ ਲੈ ਕਿ ਪਰਿਵਾਰ ਵਾਲਿਆਂ ਦੀ ਆਪਸ 'ਚ ਲੜਾਈ ਹੋਣੀ ਸ਼ੁਰੂ ਹੋ ਗਈ। ਜਿਸ ਕਾਰਨ ਘਰ ਦੇ ਇਕਲੌਤੇ ਪੁੱਤ ਨੂੰ ਆਪਣੀ ਜਾਨ ਤੋਂ ਹੱਥ ਧੌਣਾ ਪਿਆ । ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।