‘ਆਪ’ ਤੋਂ ਡਰੀ ਹੋਈ ਭਾਜਪਾ ਅਨੁਰਾਗ ਠਾਕੁਰ ਨੂੰ ਬਣਾਉਣਾ ਚਾਹੁੰਦੀ ਹੈ ਹਿਮਾਚਲ ਦਾ CM : ਸਿਸੋਦੀਆ

by jaskamal

ਨਿਊਜ਼ ਡੈਸਕ : ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਭਾਜਪਾ ਹਿਮਾਚਲ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜੈਰਾਮ ਠਾਕੁਰ ਦੇ ਸਥਾਨ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਮੁੱਖ ਮੰਤਰੀ ਬਣਾਉਣ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਡੀ ਤਬਦੀਲੀ ਕਰਨਾ ਚਾਹੁੰਦੀ ਹੈ, ਕਿਉਂਕਿ ਉਸ ਨੂੰ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਵਧਦੀ 'ਲੋਕਪ੍ਰਿਯਤਾ' ਕਾਰਨ ਚੋਣਾਂ 'ਚ ਹਾਰ ਦਾ ਖ਼ਦਸ਼ਾ ਹੈ।

ਸਿਸੋਦੀਆ ਨੇ ਦਾਅਵਾ ਕੀਤਾ,''ਸਾਨੂੰ ਬਹੁਤ ਭਰੋਸਯੋਗ ਸਰੋਤਾਂ ਤੋਂ ਪਤਾ ਲੱਗਾ ਹੈ ਕਿ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਹਟਾ ਕੇ ਅਨੁਰਾਗ ਠਾਕੁਰ ਨੂੰ ਲਿਆਉਣਾ ਚਾਹੁੰਦੀ ਹੈ, ਕਿਉਂਕਿ ਉਹ ਕੇਜਰੀਵਾਲ ਅਤੇ ਦਿੱਲੀ 'ਚ ਉਨ੍ਹਾਂ ਦੇ ਸ਼ਾਸਨ ਦੇ ਮਾਡਲ ਤੋਂ ਡਰੀ ਹੋਈ ਹੈ।'' ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਜੈਰਾਮ ਠਾਕੁਰ ਦੀ ਸਰਕਾਰ ਤੋਂ ਨਿਰਾਸ਼ ਹਨ, ਜੋ 'ਪੂਰੀ ਤਰ੍ਹਾਂ ਨਾਕਾਮ' ਹੋ ਗਈ ਹੈ ਅਤੇ ਇਸ ਲਈ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਨੂੰ ਜਨਾਦੇਸ਼ ਦੇਣਾ ਚਾਹੁੰਦੀ ਹੈ। ਸਿਸੋਦੀਆ ਨੇ ਕਿਹਾ,''ਚੋਣਾਂ ਦੇ ਮੱਦੇਨਜ਼ਰ ਚਿਹਰੇ ਬਦਲਣ ਨਾਲ ਭਾਜਪਾ ਨੂੰ ਸੂਬੇ 'ਚ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਉਣ 'ਚ ਮਦਦ ਨਹੀਂ ਮਿਲੇਗੀ।