MBD ਮਾਲ ‘ਚ ਫਿਲਮ ਦੇਖਣ ਆਈਆਂ 2 ਧਿਰਾਂ ‘ਚ ਲੜਾਈ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਐੱਮ. ਬੀ. ਡੀ. ਮਾਲ ’ਚ ਫਿਲਮ ਦੇਖਣ ਆਈਆਂ ਦੋ ਧਿਰਾਂ ਭਿੜ ਪਈਆਂ। ਇਸ ਲੜਾਈ ’ਚ ਦੋਵੇਂ ਧਿਰਾਂ ਦੇ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਐੱਮ. ਬੀ. ਡੀ. ਮਾਲ ’ਚ ਆਈਆਂ।  ਦੋਵੇਂ ਲਾਈਨ ਵਿਚ ਸਨ। ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਹੁਣ ਦੋਵਾਂ ਧਿਰਾਂ ’ਚ ਵਿਵਾਦ ਕੀ ਹੈ, ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।