ਵਾਲਾ ਨੂੰ ਮੁਲਾਇਮ ਤੇ ਚਮਕਦਾਰ ਕਰਨ ਲਈ ਅਪਣਾਉ ਇਹ tips….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਰਮੀ ਦਾ ਮੌਸਮ ਵਾਲਾਂ ਨੂੰ ਖ਼ੁਸ਼ਕ ਕਰ ਦਿੰਦਾ ਹੈ। ਇਸ ਕਰਾਨ ਖਾਸ ਦੇਖਭਾਲ ਕਰਨ ਦੇ ਬਾਵਜੂਦ ਜ਼ਿਆਦਾਤਰ ਲੋਕਾਂ 'ਚ ਵਾਲਾਂ ਦੀਆਂ ਕੁਝ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਵਾਲ ਨਾ ਸਿਰਫ਼ ਸੁੱਕੇ ਹੋ ਜਾਂਦੇ ਹਨ ਸਗੋਂ ਗੁੰਝਲਦਾਰ ਅਤੇ ਬੇਜਾਨ ਵੀ ਦਿਖਾਈ ਦੇਣ ਲੱਗਦੇ ਹਨ।

ਨਾਰੀਅਲ ਦੇ ਦੁੱਧ ਨਾਲ ਬਣਾਓਸ਼ੈਂਪੂ
ਨਾਰੀਅਲ ਦੇ ਦੁੱਧ ਤੋਂ ਕੁਦਰਤੀ ਸ਼ੈਂਪੂ ਬਣਾਉਣ ਲਈ 1 ਕੱਪ ਨਾਰੀਅਲ ਦੇ ਦੁੱਧ ਵਿਚ ਅੱਧਾ ਚਮਚ ਵਿਟਾਮਿਨ ਈ ਤੇਲ ਅਤੇ ਅੱਧਾ ਕੱਪ ਤਰਲ ਸਾਬਣ ਮਿਲਾ ਕੇ ਸ਼ੀਸ਼ੀ ਵਿਚ ਭਰ ਲਓ। ਹੁਣ ਇਸ ਸ਼ੈਂਪੂ ਨਾਲ ਆਪਣੇ ਵਾਲਾਂ ਨੂੰ ਨਿਯਮਿਤ ਰੂਪ ਨਾਲ ਧੋਵੋ। ਇਸ 'ਚ ਮੌਜੂਦ ਨਾਰੀਅਲ ਤੇਲ ਜਿੱਥੇ ਵਾਲਾਂ ਨੂੰ ਪੋਸ਼ਣ ਦਿੰਦਾ ਹੈ ਉੱਥੇ ਹੀ ਇਨ੍ਹਾਂ ਨੂੰ ਮੁਲਾਇਮ ਬਣਾਉਂਦਾ ਹੈ।

ਐਲੋਵੇਰਾ ਸ਼ੈਂਪੂ ਦੀ ਵਰਤੋਂ ਕਰੋ
ਐਲੋਵੇਰਾ ਵਾਲਾਂ ਨੂੰ ਹਾਈਡਰੇਟ ਰੱਖ ਕੇ ਨਮੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ। ਜਿਸ ਕਾਰਨ ਗਰਮੀਆਂ ਵਿੱਚ ਵੀ ਵਾਲ ਨਰਮ ਅਤੇ ਰੇਸ਼ਮੀ ਰਹਿੰਦੇ ਹਨ। ਇਸ ਨੂੰ ਬਣਾਉਣ ਲਈ ਅੱਧਾ ਕੱਪ ਐਲੋਵੇਰਾ ਜੈੱਲ 'ਚ ਤਰਲ ਸਾਬਣ, ਗਲਿਸਰੀਨ 'ਤੇ ਅੱਧਾ ਚਮਚ ਵਿਟਾਮਿਨ ਈ ਤੇਲ ਮਿਲਾ ਕੇ ਸ਼ੈਂਪੂ ਬਣਾਓ।

ਜੋਜੋਬਾ ਆਇਲ ਸ਼ੈਂਪੂ ਲਗਾਓ
ਗੁੰਝਲਦਾਰ ਅਤੇ ਬੇਰੁਖੇ ਵਾਲਾਂ ਨੂੰ ਰੇਸ਼ਮੀ ਬਣਾਉਣ ਲਈ, ਜੋਜੋਬਾ ਆਇਲ ਸ਼ੈਂਪੂ ਦੀ ਵਰਤੋਂ ਕਰਨਾ ਇੱਕ ਬਿਹਤਰ ਵਿਕਲਪ ਹੈ। ਇਸਦੇ ਲਈ 1 ਚਮਚ ਹਲਕੇ ਸ਼ੈਂਪੂ ਵਿੱਚ 1 ਚਮਚ ਗਲਿਸਰੀਨ, ਅੱਧਾ ਚਮਚ ਜੋਜੋਬਾ ਆਇਲ, ਅੱਧਾ ਚਮਚ ਨਾਰੀਅਲ ਤੇਲ ਅਤੇ 1 ਚਮਚ ਡਿਸਟਿਲ ਵਾਟਰ ਨੂੰ ਮਿਲਾ ਕੇ ਸ਼ੈਂਪੂ ਬਣਾਓ।