ਗਰਮੀਆਂ ‘ਚ ਚਿਹਰੇ ਨੂੰ ਸਾਫ਼ ਤੇ ਚਮਕਦਾਰ ਬਣਾਉਣ ਲਈ ਅਪਣਾਉ ਇਹ tips

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਰਮ ਤੇ ਜਲਣ ਵਾਲੀ ਚਮੜੀ ਦਾ ਮੌਸਮ ਆ ਗਿਆ ਹੈ। ਇਸ ਦੌਰਾਨ ਤੇਜ਼ ਧੁੱਪ ਚਮੜੀ ਨੂੰ ਨੁਕਸਾਨ ਨਾ ਪਹੁੰਚਾਵੇ। ਜੇਕਰ ਤੁਸੀਂ ਗਰਮੀ ਦੇ ਮੌਸਮ 'ਚ ਆਪਣੇ ਚਿਹਰੇ ਨੂੰ ਸਾਫ ਅਤੇ ਚਮਕਦਾਰ ਰੱਖਣਾ ਚਾਹੁੰਦੇ ਹੋ ਤਾਂ ਇਹ 5 ਨੁਸਖੇ ਜ਼ਰੂਰ ਅਜ਼ਮਾਓ।

ਐਲੋਵੇਰਾ ਜੈੱਲ ਨੂੰ ਚਿਹਰੇ 'ਤੇ ਲਗਾਓ
ਐਲੋਵੇਰਾ ਦੇ ਫਾਇਦਿਆਂ ਬਾਰੇ ਹਰ ਕੋਈ ਜਾਣਦਾ ਹੈ। ਗਰਮੀਆਂ 'ਚ ਇਸ ਨੂੰ ਚਿਹਰੇ 'ਤੇ ਜਲਣ, ਧੱਫੜ ਜਾਂ ਆਮ ਦੇਖਭਾਲ ਲਈ ਵੀ ਲਗਾਓ। ਤੁਸੀਂ ਇਸ ਦਾ ਪੌਦਾ ਘਰ 'ਤੇ ਲਗਾ ਸਕਦੇ ਹੋ, ਜਾਂ ਇਹ ਬਾਜ਼ਾਰ 'ਚ ਆਸਾਨੀ ਨਾਲ ਉਪਲਬਧ ਵੀ ਹੈ।
ਨਾਰੀਅਲ ਦਾ ਤੇਲ
ਨਾਰੀਅਲ ਦਾ ਤੇਲ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਤੁਸੀਂ ਮੇਕਅੱਪ ਹਟਾਉਣ ਲਈ ਕਰ ਸਕਦੇ ਹੋ।

ਨਿੰਬੂ ਦਾ ਰਸ
ਨਿੰਬੂ 'ਚ ਵਿਟਾਮਿਨ-ਸੀ ਦੀ ਚੰਗੀ ਮਾਤਰਾ ਹੁੰਦੀ ਹੈ ਅਤੇ ਵਿਟਾਮਿਨ-ਸੀ ਚਿਹਰੇ 'ਤੇ ਤੁਰੰਤ ਚਮਕ ਲਿਆਉਣ ਦਾ ਕੰਮ ਕਰਦਾ ਹੈ। ਨਿੰਬੂ ਦਾ ਰਸ ਸਿੱਧੇ ਚਮੜੀ 'ਤੇ ਲਗਾਉਣ ਦੀ ਬਜਾਏ, ਤੁਸੀਂ ਇਸ ਨੂੰ ਛੋਲਿਆਂ ਦੇ ਆਟੇ ਜਾਂ ਐਲੋਵੇਰਾ ਨਾਲ ਮਿਲਾ ਕੇ ਵੀ ਲਗਾ ਸਕਦੇ ਹੋ।

ਟਮਾਟਰ ਦਾ ਜੂਸ
ਟਮਾਟਰ ਦੇ ਜੂਸ ਵਿੱਚ ਜ਼ਰੂਰੀ ਪੋਸ਼ਕ ਤੱਤ ਵੀ ਹੁੰਦੇ ਹਨ, ਜੋ ਚਮੜੀ ਨੂੰ ਅੰਦਰੋਂ ਸਾਫ਼ ਕਰਨ ਦਾ ਕੰਮ ਕਰਦੇ ਹਨ। ਇਸ ਦੇ ਲਈ ਤੁਸੀਂ ਟਮਾਟਰ ਦੇ ਰਸ ਨੂੰ ਚਨੇ ਦੇ ਆਟੇ ਵਿਚ ਮਿਲਾ ਕੇ ਫੇਸ ਪੈਕ ਬਣਾ ਸਕਦੇ ਹੋ ਜਾਂ ਇਸ ਨੂੰ ਸਿੱਧੇ ਚਮੜੀ 'ਤੇ ਵੀ ਲਗਾਇਆ ਜਾ ਸਕਦਾ ਹੈ।