ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਸਾਬਕਾ ਵਿਧਾਇਕ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ: ਪੁਲੀਸ ਨੇ ਕਾਂਗਰਸ ਦੇ ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਨਾਜਾਇਜ਼ ਖਣਨ ਦੇ ਮਾਮਲੇ 'ਚ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਤਾਰਾਗੜ੍ਹ ਥਾਣੇ 'ਚ ਉਨ੍ਹਾਂ ਖ਼ਿਲਾਫ਼ ਖਣਨ ਤੇ ਖਣਿਜ ਕਾਨੂੰਨ ਦੀ ਧਾਰਾ 21 ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਪਿਛਲੇ ਹਫ਼ਤੇ ਪਿੰਡ ਮੈਰਾ ਕਲਾਂ ਸਥਿਤ ਕ੍ਰਿਸ਼ਨਾ ਕਰੱਸ਼ਰ ’ਤੇ ਛਾਪਾ ਮਾਰਿਆ ਸੀ ਤੇ ਨਾਜਾਇਜ਼ ਖਣਨ 'ਚ ਲੱਗੀਆਂ ਮਸ਼ੀਨਾਂ ਤੇ ਹੋਰ ਸਮੱਗਰੀ ਨੂੰ ਕਬਜ਼ੇ ਵਿੱਚ ਲੈ ਲਿਆ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।