ਜੰਮੂ ਕਸ਼ਮੀਰ ‘ਚ ਮੁਕਾਬਲਿਆਂ ਦੌਰਾਨ ਚਾਰ ਅੱਤਵਾਦੀ ਢੇਰ

by jaskamal

ਨਿਊਜ਼ ਡੈਸਕ: ਜੰਮੂ ਕਸ਼ਮੀਰ ਦੇ ਕੁਲਗਾਮ ਤੇ ਅਨੰਤਨਾਗ ਜ਼ਿਲ੍ਹਿਆਂ 'ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਦੋ ਵੱਖ ਵੱਖ ਮੁਕਾਬਲਿਆਂ 'ਚ ਚਾਰ ਅਤਿਵਾਦੀ ਮਾਰੇ ਗਏ। ਪੁਲੀਸ ਨੇ ਦੱਸਿਆ ਕਿ ਇਨ੍ਹਾਂ 'ਚ ਇੱਕ ਉਹ ਅਤਿਵਾਦੀ ਵੀ ਸ਼ਾਮਲ ਸੀ, ਜਿਸ ਨੇ ਪਿਛਲੇ ਮਹੀਨੇ ਅਧਿਆਪਕਾ ਦੀ ਹੱਤਿਆ ਕੀਤੀ ਸੀ। ਪੁਲੀਸ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਮਿਸ਼ੀਪੋਰਾ ਖੇਤਰ 'ਚ ਮੰਗਲਵਾਰ ਤੋਂ ਤਲਾਸ਼ੀ ਮੁਹਿੰਮ ਚਲਾਈ ਸੀ ਹੋਈ ਸੀ ਤੇ ਮੁਕਾਬਲੇ ਦੌਰਾਨ ਦੋ ਅਤਿਵਾਦੀ ਮਾਰੇ ਗਏ। ਇਨ੍ਹਾਂ 'ਚੋਂ ਇੱਕ ਦੀ ਪਛਾਣ ਜ਼ੁਬੀਰ ਸੋਫੀ ਵਾਸੀ ਮੋਹਨਪੋਰਾ (ਜ਼ਿਲ੍ਹਾ ਕੁਲਗਾਮ) ਵਜੋਂ ਹੋਈ ਹੈ। ਸੋਫ਼ੀ ਅਧਿਆਪਕਾ ਰਜਨੀ ਬਾਲਾ ਦੀ ਹੱਤਿਆ ਦੇ ਮਾਮਲੇ 'ਚ ਸ਼ਾਮਲ ਸੀ। ਦੂਜਾ ਮੁਕਾਬਲਾ ਅਨੰਤਨਾਗ ਜ਼ਿਲ੍ਹਾ ਦੇ ਹੰਗਲਗੁੰਡ ਖੇਤਰ 'ਚ ਹੋਇਆ, ਜਿੱਥੇ ਦੋ ਅਤਿਵਾਦੀ ਮਾਰੇ ਗਏ। ਇਨ੍ਹਾਂ ਦੀ ਪਛਾਣ ਜੁਨੈਦ ਤੇ ਬਾਸਿਤ ਭੱਟ ਵਜੋਂ ਹੋਈ ਹੈ, ਜੋ ਅਤਿਵਾਦੀ ਜਥੇਬੰਦੀ ਹਿਜਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਸਨ।