ਕੈਨੇਡਾ ‘ਚ ਬਰਫੀਲੀ ਹਵਾ ਦਾ ਕਹਿਰ, ਸਕੂਲਾਂ ਅਤੇ ਸਰਕਾਰੀ ਦਫਤਰਾਂ ਨੂੰ ਬੰਦ ਕਰਨ ਦੇ ਆਦੇਸ਼

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਐਟਲਾਂਟਿਕ ਕੈਨੇਡਾ 'ਚ ਬਰਫੀਲੀ ਹਵਾ ਚੱਲਣ ਕਾਰਨ ਸਕੂਲਾਂ ਅਤੇ ਸਰਕਾਰੀ ਦਫਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਨੋਵਾ ਸਕੋਟੀਆ, ਨਿਊ ਬਰਨਸਵਿੱਕ ਆਦਿ ਦੀ ਸਥਿਤੀ ਹੈ। ਨਿਊ ਬਰਨਸਵਿੱਕ 'ਚ 40 ਸੈਂਟੀਮੀਟਰ ਤਕ ਬਰਫ ਪੈਣ ਦੀ ਸੰਭਾਵਨਾ ਹੈ। 

ਦਸਣਯੋਗ ਹੈ ਕਿ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਨਿਊਫਾਊਂਡਲੈਂਡ ਦੇ ਕਈ ਹਿੱਸਿਆਂ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹਵਾ ਚੱਲ ਸਕਦੀ ਹੈ। ਮਸੌਮ ਵਿਭਾਗ ਦੇ ਅਧਿਕਾਰੀ ਇਆਨ ਹਬਾਰਡ ਨੇ ਕਿਹਾ ਕਿ ਬਰਫੀਲੀ ਹਵਾ ਤੋਂ ਬਾਅਦ ਮੀਂਹ ਪੈਣ ਦੀ ਵੀ ਸੰਭਾਵਨਾ ਹੈ। 

ਬਰਫੀਲੀ ਹਵਾ ਦੇ ਚਲਦਿਆਂ ਮੈਰੀਟਾਈਮਸ ਦੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੈਲੀਫੈਕਸ ਸਟੈਨਫੀਲਡ ਕੌਮਾਂਤਰੀ ਹਵਾਈ ਅੱਡੇ, ਫਰੈਡਰਿਕਸ਼ਨ ਕੌਮਾਂਤਰੀ ਹਵਾਈ ਅੱਡੇ ਅਤੇ ਚਾਰਲੋਟੇਟਾਊਨ ਹਵਾਈ ਅੱਡੇ 'ਤੇ ਕੁਝ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।